ਯੂਕਰੇਨੀ ਡਰੋਨ ਹਮਲੇ ਨੇ ਕਾਲੇ ਸਾਗਰ ਵਿਚ ਤੁਆਪਸ ਬੰਦਰਗਾਹ 'ਤੇ ਲਗਾਈ ਅੱਗ
ਕੀਵ, 2 ਨਵੰਬਰ-ਯੂਕਰੇਨ ਨੇ ਰੂਸ 'ਤੇ ਵੱਡਾ ਹਵਾਈ ਹਮਲਾ ਕੀਤਾ ਹੈ, ਜਿਸ ਨਾਲ ਕ੍ਰਾਸਨੋਦਰ ਦੇ ਦੱਖਣ ਵਿਚ ਕਾਲੇ ਸਾਗਰ ਵਿਚ ਤੁਆਪਸ ਬੰਦਰਗਾਹ 'ਤੇ ਭਾਰੀ ਅੱਗ ਲੱਗ ਗਈ। ਇਕ ਤੇਲ ਟੈਂਕਰ 'ਤੇ ਯੂਕਰੇਨੀ ਡਰੋਨ ਹਮਲੇ ਨੇ ਪੂਰੀ ਬੰਦਰਗਾਹ ਨੂੰ ਆਪਣੀ ਲਪੇਟ ਵਿਚ ਲੈ ਲਿਆ। ਤੁਆਪਸ ਬੰਦਰਗਾਹ ਰੂਸ ਦੇ ਸਭ ਤੋਂ ਵੱਡੇ ਬੰਦਰਗਾਹਾਂ ਅਤੇ ਇਕ ਤੇਲ ਟਰਮੀਨਲ ਵਿਚੋਂ ਇਕ ਹੈ। ਯੂਕਰੇਨੀ ਫ਼ੌਜ ਨੇ ਕਈ ਵਾਰ ਬੰਦਰਗਾਹ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ 'ਤੇ ਹਮਲਾ ਰੂਸ ਦੇ ਨਿਰਯਾਤ ਵਪਾਰ ਨੂੰ ਪ੍ਰਭਾਵਤ ਕਰੇਗਾ।
ਰੂਸ ਨੇ ਕਿਹਾ ਹੈ ਕਿ ਯੂਕਰੇਨੀ ਫੌਜ ਨੇ ਹਾਲ ਹੀ ਦੇ ਮਹੀਨਿਆਂ ਵਿਚ ਰੂਸ ਦੀ ਬਾਲਣ ਸਪਲਾਈ ਅਤੇ ਫ਼ੌਜੀ ਲੌਜਿਸਟਿਕਸ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਰੂਸੀ ਰਿਫਾਇਨਰੀਆਂ, ਡਿਪੂਆਂ ਅਤੇ ਪਾਈਪਲਾਈਨਾਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਤਾਜ਼ਾ ਹਮਲੇ ਨੇ ਤੁਆਪਸ ਬੰਦਰਗਾਹ 'ਤੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਕਈ ਤੇਲ ਟੈਂਕਰਾਂ ਦੇ ਵਿਨਾਸ਼ ਨੇ ਆਰਥਿਕ ਨੁਕਸਾਨ ਪਹੁੰਚਾਇਆ ਹੈ। ਡਰੋਨ ਹਮਲੇ ਦੇ ਮਲਬੇ ਨੇ ਤੁਆਪਸ ਦੇ ਬਾਹਰ ਸੋਸਨੋਵੀ ਪਿੰਡ ਵਿਚ ਇਕ ਅਪਾਰਟਮੈਂਟ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਤੁਆਪਸ ਰੇਲਵੇ ਸਟੇਸ਼ਨ ਨੂੰ ਨੁਕਸਾਨ ਪੁੱਜਾ ਹੈ ।
;
;
;
;
;
;
;
;