ਉਤਰਾਖੰਡ: ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਦੇਹਰਾਦੂਨ ਵਿਚ ਨਿੱਘਾ ਸਵਾਗਤ
ਦੇਹਰਾਦੂਨ (ਉੱਤਰਾਖੰਡ), 2 ਨਵੰਬਰ (ਏਐਨਆਈ): ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਦੇਹਰਾਦੂਨ ਪਹੁੰਚਣ 'ਤੇ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨਿੱਘਾ ਸਵਾਗਤ ਕੀਤਾ। ਰਾਜ ਦੀ ਆਪਣੀ ਫੇਰੀ ਦੌਰਾਨ ਰਾਸ਼ਟਰਪਤੀ ਹਰਿਦੁਆਰ ਵਿਚ ਪਤੰਜਲੀ ਯੂਨੀਵਰਸਿਟੀ ਦੇ ਦੂਜੇ ਕਨਵੋਕੇਸ਼ਨ ਸਮਾਰੋਹ ਵਿਚ ਸ਼ਾਮਿਲ ਹੋਣਗੇ।
3 ਨਵੰਬਰ ਨੂੰ ਰਾਸ਼ਟਰਪਤੀ ਮੁਰਮੂ ਉਤਰਾਖੰਡ ਰਾਜ ਦੀ ਸਿਲਵਰ ਜੁਬਲੀ 'ਤੇ ਦੇਹਰਾਦੂਨ ਵਿਚ ਉੱਤਰਾਖੰਡ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਉਹ ਨੈਨੀਤਾਲ ਲਈ ਰਵਾਨਾ ਹੋਣਗੇ। ਉਸੇ ਦਿਨ ਉਹ ਨੈਨੀਤਾਲ ਵਿਚ ਰਾਜ ਭਵਨ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਮਨਾਉਣ ਲਈ ਇਕ ਸਮਾਗਮ ਵਿਚ ਸ਼ਾਮਿਲ ਹੋਣਗੇ। 4 ਨਵੰਬਰ ਨੂੰ ਰਾਸ਼ਟਰਪਤੀ ਕੈਂਚੀ ਧਾਮ ਵਿਖੇ ਨੀਮ ਕਰੋਲੀ ਬਾਬਾ ਆਸ਼ਰਮ ਜਾਣਗੇ। ਉਹ ਉੱਤਰਾਖੰਡ ਤੋਂ ਰਵਾਨਾ ਹੋਣ ਤੋਂ ਪਹਿਲਾਂ ਨੈਨੀਤਾਲ ਵਿਖੇ ਕੁਮਾਊਂ ਯੂਨੀਵਰਸਿਟੀ ਦੇ 20ਵੇਂ ਕਨਵੋਕੇਸ਼ਨ ਵਿਚ ਵੀ ਸ਼ਾਮਿਲ ਹੋਣਗੇ।
;
;
;
;
;
;
;
;