JALANDHAR WEATHER

ਮੈਚ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ ,ਮੋਗਾ ਦੀ ਧੀ ਹਰਮਨਪ੍ਰੀਤ 'ਤੇ ਪੂਰੇ ਦੇਸ਼ ਨੂੰ ਮਾਣ

ਮੋਗਾ ,2 ਨਵੰਬਰ ( ਹਰਪਾਲ ਸਿੰਘ )- ਮੋਗਾ ਵਿਚ ਲੋਕਾਂ ਵਿਚ ਬਹੁਤ ਉਤਸ਼ਾਹ ਹੈ , ਕਿਉਂਕਿ ਮੋਗਾ ਦੀ ਧੀ ਅੱਜ ਦੇਸ਼ ਦੀ ਟੀਮ ਦੀ ਕਪਤਾਨੀ ਕਰ ਰਹੀ ਹੈ।ਭਾਰਤ ਦੀ ਮਹਿਲਾ ਕ੍ਰਿਕਟ ਟੀਮ ਅੱਜ ਨਵਾਂ ਇਤਿਹਾਸ ਰਚਣ ਜਾ ਰਹੀ ਹੈ। ਨਵੀ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ਵਿਚ ਮਹਿਲਾ ਕ੍ਰਿਕਟ ਵਰਲਡ ਕੱਪ 2025 ਦਾ ਫਾਈਨਲ ਮੈਚ ਖੇਡਿਆ ਜਾਣਾ ਹੈ, ਜਿਸ ਵਿਚ ਭਾਰਤ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨਾਲ ਹੋਵੇਗਾ।

ਭਾਰਤੀ ਟੀਮ ਦੀ ਕਮਾਨ ਮੋਗਾ ਦੀ ਸ਼ਾਨ ਹਰਮਨਪ੍ਰੀਤ ਕੌਰ ਦੇ ਹੱਥ ਵਿਚ ਹੈ, ਜਿਸ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਤੋਂ ਕੀਤੀ ਸੀ। ਹਰਮਨਪ੍ਰੀਤ ਨੇ ਆਪਣੇ ਜੋਸ਼, ਲੀਡਰਸ਼ਿਪ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਹੈ। ਅੱਜ ਸਿਰਫ਼ ਮੋਗਾ ਹੀ ਨਹੀਂ, ਸਾਰਾ ਦੇਸ਼ ਉਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ ਭਾਰਤ ਦੀਆਂ ਬੇਟੀਆਂ ਵਰਲਡ ਕੱਪ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ