2025 ਪਾਕਿਸਤਾਨ ਵਿਚ ਪ੍ਰੈੱਸ ਦੀ ਆਜ਼ਾਦੀ ਲਈ "ਧੁੰਦਲਾ ਸਾਲ" - ਪਾਕਿਸਤਾਨ ਪ੍ਰੈੱਸ ਫਾਊਂਡੇਸ਼ਨ
ਇਸਲਾਮਾਬਾਦ [ਪਾਕਿਸਤਾਨ], 2 ਨਵੰਬਰ (ਏਐਨਆਈ): ਪਾਕਿਸਤਾਨ ਪ੍ਰੈੱਸ ਫਾਊਂਡੇਸ਼ਨ (ਪੀ.ਪੀ.ਐਫ.) ਨੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ 2025 ਪਾਕਿਸਤਾਨ ਵਿਚ ਮੀਡੀਆ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਲਈ "ਧੁੰਦਲਾ" ਸਾਲ ਰਿਹਾ ਹੈ। ਜਨਵਰੀ ਅਤੇ ਅਕਤੂਬਰ ਦੇ ਵਿਚਕਾਰ ਮੀਡੀਆ ਪੇਸ਼ੇਵਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘੱਟੋ-ਘੱਟ 137 ਵਾਪਰੀਆਂ ਹਨ ।
ਪੱਤਰਕਾਰਾਂ ਵਿਰੁੱਧ ਅਪਰਾਧਾਂ ਲਈ ਸਜ਼ਾ-ਮੁਕਤੀ ਦੇ ਅੰਤ ਲਈ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਜਾਰੀ ਕੀਤੀ ਗਈ ਇਕ ਰਿਪੋਰਟ ਦੇ ਅਨੁਸਾਰ ਪੀ.ਪੀ.ਐਫ. ਨੇ ਪੱਤਰਕਾਰਾਂ ਨੂੰ ਦਰਪੇਸ਼ ਕਈ ਤਰ੍ਹਾਂ ਦੇ ਖ਼ ਤਰਿਆਂ ਨੂੰ ਉਜਾਗਰ ਕੀਤਾ, ਜਿਸ ਵਿਚ ਸਰੀਰਕ ਹਮਲੇ, ਨਜ਼ਰਬੰਦੀ, ਅਪਰਾਧਿਕ ਸ਼ਿਕਾਇਤਾਂ, ਸੈਂਸਰਸ਼ਿਪ ਆਦੇਸ਼ ਅਤੇ ਇੰਟਰਨੈਟ ਬੰਦ ਸ਼ਾਮਿਲ ਹਨ । ਇਨ੍ਹਾਂ ਵਿਚ ਸਰੀਰਕ ਹਮਲੇ ਅਤੇ ਛੇੜਛਾੜ ਦੇ 35 ਮਾਮਲੇ ਦਰਜ , 2 ਪੱਤਰਕਾਰ ਨਿਯੁਕਤੀ ਦੌਰਾਨ ਜ਼ਖ਼ਮੀ , 5 ਹਿਰਾਸਤ 'ਚ , 2 ਅਗਵਾ ਅਤੇ ਛਾਪੇਮਾਰੀ ਸਮੇਤ ਮੀਡੀਆ ਜਾਇਦਾਦ 'ਤੇ 4 ਹਮਲੇ ਹੋਏ ਹਨ ।
;
;
;
;
;
;
;
;