JALANDHAR WEATHER

ਗੁਰਦੁਆਰਾ ਸੰਗਤ ਸਰ ਸਾਹਿਬ ਰੁਮਾਣਾ ਵਿਖੇ ਕਬਜਾ ਕਰਨ ਦੇ ਲਗਾਏ ਦੋਸ਼, ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ

ਜੈਂਤੀਪੁਰ (ਅੰਮ੍ਰਿਤਸਰ) 2 ਨਵੰਬਰ ( ਭੁਪਿੰਦਰ ਸਿੰਘ ਗਿੱਲ,ਸੋਖੀ,ਸਹਿਮੀ) - ਕਸਬੇ ਤੋਂ ਥੋੜੀ ਦੂਰ ਪੈਂਦੇ ਪਿੰਡ ਰੁਮਾਣਾ ਚੈੱਕ ਵਿਖੇ ਸਥਿਤ ਗੁਰਦੁਆਰਾ ਸੰਗਤ ਸਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਮਾਣੇ ਚੱਕ ਦਾ ਸਰਪੰਚ ਪਰਮਿੰਦਰ ਸਿੰਘ ਹੈਪੀ ਆਪਣੇ ਕੁਝ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਕੰਧਾਂ ਟੱਪ ਕੇ ਜਿੰਦਰੇ ਤੋੜ ਕੇ ਅੰਦਰ ਦਾਖ਼ਲ ਹੋਇਆ। ਪੁਲਿਸ ਥਾਣਾ ਮਜਿਠਾ ਦੇ ਐਸਐਚਓ ਕਰਮਪਾਲ ਸਿੰਘ ਮੌਕੇ 'ਤੇ ਪੁੱਜੇ, ਪਰ ਉਨ੍ਹਾਂ ਵਲੋਂ ਕੋਈ ਵੀ ਗੱਲ ਸਿਰੇ ਨਾ ਲੱਗੀ ਤਾਂ ਬਾਬਾ ਸਤਿੰਦਰ ਸਿੰਘ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕਰਕੇ ਇਤਲਾਹ ਦਿੱਤੀ ਗਈ। ਉਨਾਂ ਵਲੋਂ ਤੁਰੰਤ ਨਾਇਬ ਤਹਿਸੀਲਦਾਰ ਬੇਅੰਤ ਸਿੰਘ ਅੰਮ੍ਰਿਤਸਰ ਤੇ ਡੀਐਸਪੀ ਮਜੀਠਾ ਇੰਦਰਜੀਤ ਸਿੰਘ ਨੂੰ ਮੌਕੇ 'ਤੇ ਭੇਜਿਆ ਗਿਆ। ਡੀਐਸਪੀ ਮਜੀਠਾ ਇੰਦਰਜੀਤ ਸਿੰਘ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਬਾਬਾ ਸਤਿੰਦਰ ਸਿੰਘ ਵਲੋਂ ਦਿੱਤੀ ਦਰਖਾਸਤ ਦੇ ਅਧਾਰ 'ਤੇ ਕੁਝ ਵਿਅਕਤੀਆਂ ਨੂੰ ਥਾਣੇ ਲੈ ਗਏ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੀ ਸੇਵਾ ਜਿਸ ਤਰ੍ਹਾਂ ਪਹਿਲਾਂ ਚੱਲ ਰਹੀ ਹੈ, ਉਸੇ ਤਰ੍ਹਾਂ ਚੱਲਦੀ ਰਹੇਗੀ । ਇਸ ਮੌਕੇ ਉੱਥੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਪ੍ਰਾਪਰਟੀ ਉੱਪਰ ਸਟੇਅ ਚੱਲ ਰਿਹਾ ਹੈ। ਇਸ ਸੰਬੰਧੀ ਸਰਪੰਚ ਪਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਡੇ ਪਿੰਡ ਦੀ ਜਗ੍ਹਾ ਹੈ, ਜੋ ਬਾਬਾ ਜੀ ਦੇ ਨਾਮ 'ਤੇ ਚਲਦੀ ਆ ਰਹੀ ਹੈ, ਪਰ ਅਸੀਂ ਇਸ ਉੱਪਰ ਖੁਦ ਗੁਰਦੁਆਰਾ ਬਣਾਉਣਾ ਚਾਹੁੰਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ