ਗੋਲੀ ਲੱਗਣ ਕਾਰਨ 10 ਸਾਲ ਦਾ ਬੱਚਾ ਜ਼ਖਮੀ
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ) - ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰ ਗੋਬਿੰਦ ਨਗਰ ਵਿਚ ਅੱਜ ਦੇਰ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸੰਬੰਧੀ ਸਜਾਏ ਗਏ ਨਗਰ ਕੀਰਤਨ ਦੌਰਾਨ ਗੋਲੀ ਚੱਲਣ ਕਾਰਨ ਇਕ 10 ਸਾਲ ਦਾ ਬੱਚਾ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਕਿ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਨਗਰ ਕੀਰਤਨ ਦੌਰਾਨ ਹਰਗੋਬਿੰਦ ਨਗਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਬੰਦੂਕ ਵਿਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਉੱਥੇ ਭਗਦੜ ਮਚ ਗਈ ਅਤੇ ਇਕ ਗੋਲੀ ਨਗਰ ਕੀਰਤਨ ਵਿਚ ਸ਼ਾਮਿਲ ਪਾਰਥ ਨਾਮ ਦੇ ਬੱਚੇ ਦੇ ਪੱਟ 'ਤੇ ਲੱਗੀ ਲਹੂ ਲੁਹਾਨ ਹੋਇਆ ਬੱਚਾ ਉੱਥੇ ਹੀ ਡਿੱਗ ਪਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਨਿੱਜੀ ਹਸਪਤਾਲ ਲਿਆਂਦਾ ਗਿਆ । ਸੂਚਨਾ ਮਿਲਦਿਆਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ, ਪਰ ਉਸ ਸਮੇਂ ਤੱਕ ਉਕਤ ਗੋਲੀ ਚਲਾਉਣ ਵਾਲਾ ਵਿਅਕਤੀ ਉਥੋਂ ਫਰਾਰ ਹੋ ਚੁੱਕਾ ਸੀ। ਜਾਂਚ ਕਰ ਰਹੇ ਅਧਿਕਾਰੀ ਏਸੀਪੀ ਸਤਵਿੰਦਰ ਵਿਰਕ ਅਤੇ ਥਾਣਾ ਡਾਬਾ ਦੀ ਐਸਐਚਓ ਕੁਲਵੰਤ ਕੌਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
;
;
;
;
;
;
;
;