ਸੰਗਰੂਰ ਦਾ ਵੈਭਵ ਮਿੱਤਲ ਭਾਰਤੀ ਫ਼ੌਜ ਵਿਚ ਬਣਿਆ ਲੈਫਟੀਨੈਂਟ
ਸੰਗਰੂਰ, 2 ਨਵੰਬਰ (ਧੀਰਜ ਪਿਸੋਰੀਆ) - ਈਸੀਐਚਐਸ ਵਿਚ ਫਾਰਮਾਸਿਸਟ ਵਜੋਂ ਸੇਵਾਵਾਂ ਨਿਭਾ ਰਹੇ ਸੰਗਰੂਰ ਦੇ ਵਿਜੇ ਮਿੱਤਲ ਅਤੇ ਸੇਵਾ ਮੁਕਤ ਅਧਿਆਪਕਾ ਕੁਸਮ ਮਿੱਤਲ ਦਾ ਬੇਟਾ ਅਤੇ ਤਰਸੇਮ ਮਿੱਤਲ ਦਾ ਪੋਤਰਾ ਵੈਭਵ ਮਿੱਤਲ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਬਣਿਆ ਹੈ। ਇਸ ਨੂੰ ਲੈ ਕੇ ਅਗਰਵਾਲ ਸਮਾਜ ਅਤੇ ਤੇਰਾਂ ਪੰਥ ਜੈਨ ਸਮਾਜ ਵਿਚ ਖੁਸ਼ੀ ਦਾ ਮਾਹੌਲ ਹੈ। ਵੈਭਵ ਮਿੱਤਲ ਦੇ ਲੈਫਟੀਨੈਂਟ ਬਣਨ 'ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਕੈਬਨਟ ਮੰਤਰੀ ਵਿਜਿੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ,ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਵਿਧਾਇਕਾ ਨਰਿੰਦਰ ਕੌਰ ਭਰਾਜ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਐਸਸੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੋਬੀ, ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਵਿਜੈ ਗੁਪਤਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸਕੱਤਰ ਸੀਸ਼ਨ ਗਰਗ, ਭਾਜਪਾ ਆਗੂ ਸਰਜੀਵਨ ਜਿੰਦਲ, ਸੁਨੀਲ ਗੋਲਡ ਡਿੰਪਲ, ਰਣਦੀਪ ਸਿੰਘ ਦਿਓਲ ਅਤੇ ਹੋਰਨਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
;
;
;
;
;
;
;
;