JALANDHAR WEATHER

ਪੰਜਾਬ ਵਿਚ ਗ੍ਰਾਮ ਨਿਆਂਲਿਆਂ ਦੇ ਵਿਰੋਧ ਵਿਚ ਵਕੀਲਾਂ ਵਲੋਂ 3 ਤੇ 4 ਨਵੰਬਰ ਨੂੰ ਮੁਕੰਮਲ ਹੜਤਾਲ

ਸਮਾਣਾ (ਪਟਿਆਲਾ), 2 ਨਵੰਬਰ (ਸਾਹਿਬ ਸਿੰਘ) – ਪੰਜਾਬ ਦੇ ਵਕੀਲ ਭਾਈਚਾਰੇ ਨੇ ਸਰਕਾਰ ਵਲੋਂ ਗ੍ਰਾਮ ਨਿਆਂਲਿਆਂ ਨੂੰ ਸਥਾਪਤ ਕਰਨ ਦੇ ਫ਼ੈਸਲੇ ਵਿਰੁੱਧ ਡਟ ਕੇ ਵਿਰੋਧ ਜਾਰੀ ਰੱਖਿਆ ਹੈ। ਸੂਬੇ ਭਰ ਵਿਚ 3 ਅਤੇ 4 ਨਵੰਬਰ ਨੂੰ ਪੂਰਨ ਹੜਤਾਲ (ਨੋ ਵਰਕ ਡੇ) ਕੀਤੀ ਜਾਵੇਗੀ, ਜਿਸ ਵਿਚ ਸਾਰੀਆਂ ਅਦਾਲਤਾਂ ਵਿਚ ਕੰਮ ਠੱਪ ਰਹੇਗਾ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ 1 ਨਵੰਬਰ ਨੂੰ ਹੋਈ ਸਾਂਝੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਗ੍ਰਾਮ ਨਿਆਂਲਿਆਂ ਐਕਟ, 2008 ਦੇ ਲਾਗੂ ਕਰਨ ਨਾਲ ਸੀਮਤ ਨਿਆਇਕ ਸਾਧਨਾਂ ਦੀ ਵੰਡ ਹੋ ਰਹੀ ਹੈ ਅਤੇ ਮੌਜੂਦਾ ਅਦਾਲਤਾਂ ਪਹਿਲਾਂ ਹੀ ਲੋਕਾਂ ਲਈ ਕਾਫ਼ੀ ਤੇ ਪਹੁੰਚਯੋਗ ਹਨ। ਬਾਰਾਂ ਨੇ ਰਾਜ ਵਿਚ ਕਿਤੇ ਵੀ ਗ੍ਰਾਮ ਨਿਆਂਲਿਆਂ ਸਥਾਪਤ ਕਰਨ ਦਾ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ। ਮੀਟਿੰਗ ਵਿਚ ਐਡਵੋਕੇਟ ਹਰਮਨਦੀਪ ਸਿੰਘ ਸੰਧੂ (ਮੈਂਬਰ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਹੋਏ ਨਿੰਦਣਯੋਗ ਹਮਲੇ ਅਤੇ ਮੁਕੱਦਮਾ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਪੰਜਾਬ ਦੀਆਂ ਵੱਖ ਵੱਖ ਬਾਰ ਐਸੋਸੀਏਸ਼ਨਾਂ ਨੇ ਪੂਰਨ ਇੱਕਜੁੱਟਤਾ ਜ਼ਾਹਰ ਕਰਦਿਆਂ ਅਧਿਕਾਰੀਆਂ ਤੋਂ ਤੁਰੰਤ ਨਿਆਂ ਦੀ ਮੰਗ ਕੀਤੀ ਹੈ। ਪਟਿਆਲਾ, ਲੁਧਿਆਣਾ ਸਣੇ ਜ਼ਿਲ੍ਹਾ ਬਾਰਾਂ ਅਤੇ ਸਮਾਣਾ, ਨਾਭਾ ਅਤੇ ਰਾਜਪੁਰਾ ਆਦਿਕ ਉਪ ਮੰਡਲ ਬਾਰਾਂ ਨੇ ਰਾਜ ਪੱਧਰੀ ਕਾਲ ਨੂੰ ਸਮਰਥਨ ਦਿੰਦਿਆਂ 3 ਤੇ 4 ਨਵੰਬਰ ਨੂੰ "ਨੋ ਵਰਕ ਡੇ" ਮਨਾਉਣ ਦਾ ਫ਼ੈਸਲਾ ਲਿਆ। ਇਹ ਹੜਤਾਲ ਪੂਰੇ ਪੰਜਾਬ ਵਿਚ ਲਾਗੂ ਹੋਵੇਗੀ ਅਤੇ ਸਾਰੀਆਂ ਅਦਾਲਤਾਂ ਵਿਚ ਵਕੀਲ ਕੰਮ ਨਹੀਂ ਕਰਨਗੇ। ਬਾਰ ਆਗੂਆਂ ਨੇ ਕਿਹਾ ਕਿ ਇਹ ਵਿਰੋਧ ਨਿਆਇਕ ਵਿਵਸਥਾ ਦੀ ਸੁਰੱਖਿਆ ਤੇ ਵਕੀਲਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹੈ। ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਗ੍ਰਾਮ ਨਿਆਂਲਿਆਂ ਦਾ ਵਿਚਾਰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਵਿਰੋਧ ਹੋਰ ਤਿੱਖਾ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ