JALANDHAR WEATHER

ਜਲੰਧਰ ਦੇ ਭਾਰਗਵ ਕੈਂਪ ਵਿਚ ਜਿਊਲਰ ਦੀ ਦੁਕਾਨ 'ਤੇ ਲੁੱਟ ਦੇ ਮਾਮਲੇ ਵਿਚ ਤਿੰਨ ਦੋਸ਼ੀ ਅਜਮੇਰ ਤੋਂ ਗਿਫ਼ਤਾਰ

ਜਲੰਧਰ, 2 ਨਵੰਬਰ - ਜਲੰਧਰ ਦੇ ਭਾਰਗਵ ਕੈਂਪ ਵਿਚ ਇਕ ਜਿਊਲਰ ਦੀ ਦੁਕਾਨ 'ਤੇ ਗਹਿਣਿਆਂ ਦੀ ਲੁੱਟ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਜਲੰਧਰ ਦੀ ਕਮਿਸ਼ਨਰੇਟ ਪੁਲਿਸ ਨੇ ਰਾਜਸਥਾਨ ਦੇ ਅਜਮੇਰ ਤੋਂ ਗਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਕੁਸ਼ਲ, ਗਗਨ ਅਤੇ ਕਰਣ ਦੇ ਰੂਪ ਵਿਚ ਹੋਈ ਹੈ।ਲੁਟੇਰਿਆਂ ਦੁਆਰਾ ਲੂੱਟ ਦੀ ਵਾਰਦਤ ਨੂੰ ਅੰਜਾਮ ਦੇਣ ਦੇ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸਪੇਸ਼ਲ ਟੀਮ ਲੁਟੇਰਿਆਂ ਨੂੰ ਟਰੇਸ ਕਰਨ ਵਿਚ ਜੁਟੀ ਹੋਈ ਸੀ। ਪੁਲਿਸ ਨੂੰ 4 ਦਿਨਾਂ ਬਾਅਦ ਅਜਮੇਰ ਤੋਂ ਇਨਪੁਟ ਮਿਲੀ ਸੀ ਤੇ ਅੱਜ ਪੁਸ ਨੇ 3 ਦੋਸ਼ੀਆਂ ਨੂੰ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ।ਪੁਲਿਸ ਨੂੰ ਇਨਪੁਟ ਮਿਲੀ ਕਿ ਤਿੰਨੋਂ ਦੋਸ਼ੀ ਅਜਮੇਰ ਵੱਲ ਫਰਾਰ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।ਮੌਕੇ ਪਰ ਪਹੁੰਚੀ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਅਧਿਕਾਰੀ ਚੁੱਪੀ ਸਾਧੈ ਹੋਏ ਹਨ। ਜਾਣਕਾਰੀ ਅਨੁਸਾਰ ਹੀ ਪੁਲਿਸ ਦੇ ਉੱਚ ਅਧਿਕਾਰੀ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ