ਧਰਮਿੰਦਰ ਨੂੰ ਹਸਤਪਾਲ ਤੋਂ ਮਿਲੀ ਛੁੱਟੀ
ਮੁੰਬਈ, 12 ਨਵੰਬਰ- ਅਦਾਕਾਰ ਧਰਮਿੰਦਰ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਧਰਮਿੰਦਰ ਨੂੰ ਹਸਪਤਾਲ ਤੋਂ ਬੌਬੀ ਦਿਓਲ ਵਲੋਂ ਐਂਬੂਲੈਂਸ ਰਾਹੀਂ ਘਰ ਲਿਆਂਦਾ ਗਿਆ। ਉਨ੍ਹਾਂ ਨੂੰ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਬੌਬੀ ਦਿਓਲ ਆਪਣੀ ਕਾਰ ਵਿਚ ਐਂਬੂਲੈਂਸ ਦੇ ਪਿੱਛੇ-ਪਿੱਛੇ ਸਨ। ਹਾਲਾਂਕਿ ਪਰਿਵਾਰ ਜਾਂ ਡਾਕਟਰਾਂ ਵਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਧਰਮਿੰਦਰ ਦੇ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਜੁਹੂ ਵਿਚ ਉਨ੍ਹਾਂ ਦੇ ਘਰ ਵੱਲ ਜਾਣ ਵਾਲੀ ਗਲੀ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਭੀੜ ਬਾਹਰ ਇਕੱਠੀ ਨਾ ਹੋ ਸਕੇ।
ਦੱਸ ਦੇਈਏ ਕਿ ਧਰਮਿੰਦਰ ਨੂੰ ਸਾਹ ਲੈਣ ਵਿਚ ਤਕਲੀਫ਼ ਕਾਰਨ ਸਿਹਤ ਵਿਗੜਨ ਤੋਂ ਬਾਅਦ 10 ਨਵੰਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
;
;
;
;
;
;
;
;