JALANDHAR WEATHER

ਦਿੱਲੀ ਧਮਾਕਾ ਮਾਮਲਾ: ਕੁਲਗਾਮ ਤੋਂ ਇਕ ਹੋਰ ਡਾਕਟਰ ਗ੍ਰਿਫ਼ਤਾਰ

ਸ੍ਰੀਨਗਰ, 12 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਵਿਚ ਮੰਗਲਵਾਰ ਰਾਤ ਨੂੰ ਕਸ਼ਮੀਰ ਦੇ ਕੁਲਗਾਮ ਤੋਂ ਇਕ ਹੋਰ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾਕਟਰ ਦੀ ਪਛਾਣ ਡਾ. ਤਜਾਮੁਲ ਵਜੋਂ ਹੋਈ ਹੈ। ਉਹ ਸ੍ਰੀਨਗਰ ਦੇ ਐਸ.ਐਮ.ਐਚ.ਐਸ. ਹਸਪਤਾਲ ਵਿਚ ਕੰਮ ਕਰਦਾ ਹੈ। ਉਸ ਨੂੰ ਸ੍ਰੀਨਗਰ ਵਿਚ ਉਸ ਦੇ ਕਿਰਾਏ ਦੇ ਕਮਰੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਧਮਾਕੇ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਕਸ਼ਮੀਰ ਦਾ ਪੰਜਵਾਂ ਡਾਕਟਰ ਹੈ।

ਮੰਗਲਵਾਰ ਸ਼ਾਮ ਤੱਕ ਫੋਰੈਂਸਿਕ ਟੀਮ ਨੇ ਧਮਾਕੇ ਵਾਲੀ ਥਾਂ ਤੋਂ 42 ਸਬੂਤ ਇਕੱਠੇ ਕੀਤੇ ਸਨ। ਇਨ੍ਹਾਂ ਵਿਚ ਆਈ 20 ਕਾਰ (ਜਿਸ ਵਿਚ ਧਮਾਕਾ ਹੋਇਆ ਸੀ), ਟਾਇਰ, ਚੈਸੀ, ਸੀ.ਐਨ.ਜੀ. ਸਿਲੰਡਰ, ਬੋਨਟ ਦੇ ਹਿੱਸੇ ਅਤੇ ਹੋਰ ਹਿੱਸੇ ਸ਼ਾਮਿਲ ਹਨ। ਇਨ੍ਹਾਂ ਸਬੂਤਾਂ ਦੀ ਜਾਂਚ ਅੱਜ ਤੋਂ ਸ਼ੁਰੂ ਹੋਵੇਗੀ।

ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਧਮਾਕਿਆਂ ਸੰਬੰਧੀ ਐਨ.ਆਈ.ਏ. ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਤੋਂ ਜਲਦੀ ਜਾਂਚ ਰਿਪੋਰਟ ਪੇਸ਼ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਨ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਨੂੰ ਸਖ਼ਤ ਸਜ਼ਾ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ