JALANDHAR WEATHER

ਗਾਇਕਾ ਪਲਕ ਮੁੱਛਲ ਦਾ ਨਾਂਅ ਗਿਨੀਜ਼ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ’ਚ ਹੋਇਆ ਦਰਜ

ਮੁੰਬਈ, 12 ਨਵੰਬਰ- ਗਾਇਕਾ ਪਲਕ ਮੁੱਛਲ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਆਪਣੀ ਸਮਾਜ ਸੇਵਾ ਲਈ ਵੀ ਸੁਰਖੀਆਂ ਵਿਚ ਹੈ। ਇੰਦੌਰ ਵਿਚ ਜਨਮੀ ਅਤੇ ਆਪਣੀ ਸੁਰੀਲੀ ਆਵਾਜ਼ ਅਤੇ ਮਿੱਠੇ ਸੰਗੀਤ ਲਈ ਮਸ਼ਹੂਰ ਗਾਇਕਾ ਪਲਕ ਮੁੱਛਲ ਨੇ ਹੁਣ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਥਾਂ ਬਣਾਈ ਹੈ। ਹਾਲਾਂਕਿ ਉਨ੍ਹਾਂ ਇਹ ਆਪਣੀ ਗਾਇਕੀ ਕਰਕੇ ਨਹੀਂ ਬਲਕਿ ਆਪਣੀ ਸਮਾਜ ਸੇਵਾ ਕਰਕੇ ਪ੍ਰਾਪਤ ਕੀਤਾ ਹੈ।

ਪਲਕ ਮੁੱਛਲ ਨੇ 'ਪਲਕ ਪਲਾਸ਼ ਚੈਰੀਟੇਬਲ ਫਾਊਂਡੇਸ਼ਨ' ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿਚ ਗਰੀਬ ਬੱਚਿਆਂ ਦੀ ਮਦਦ ਕੀਤੀ ਹੈ। ਉਹ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਦਿਲ ਦੀਆਂ ਸਰਜਰੀਆਂ ਲਈ ਦਾਨ ਕਰਦੀ ਹੈ। ਹੁਣ ਤੱਕ ਉਸ ਨੇ 3800 ਬੱਚਿਆਂ ਦੇ ਦਿਲ ਦੀਆਂ ਸਰਜਰੀਆਂ ਲਈ ਆਰਥਿਕ ਮਦਦ ਦਿੱਤੀ ਹੈ। ਇਸ ਦੇ ਨਾਲ ਹੀ ਕਾਰਗਿਲ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਦੀ ਵੀ ਮਦਦ ਕਰ ਰਹੀ ਹੈ। ਉਸ ਨੇ ਗੁਜਰਾਤ ਦੇ ਭੁਚਾਲ ਪੀੜਤਾਂ ਲਈ ਵੀ 10 ਲੱਖ ਰੁਪਏ ਦਾਨ ਦਿੱਤੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ