ਮੈਂ ਠੀਕ ਹਾਂ- ਗੋਵਿੰਦਾ
ਮਹਾਰਾਸ਼ਟਰ, 12 ਨਵੰਬਰ - ਮੁੰਬਈ ਵਿਖੇ ਹਸਪਤਾਲ ਵਿਚ ਭਰਤੀ ਹੋਣ ਦੀਆਂ ਰਿਪੋਰਟਾਂ ਵਿਚਕਾਰ ਅਦਾਕਾਰ ਗੋਵਿੰਦਾ ਨੇ ਆਪਣੀ ਸਿਹਤ ਦੀ ਸਥਿਤੀ ਬਾਰੇ ਇਕ ਅਪਡੇਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਠੀਕ ਹਨ। ਉਨ੍ਹਾਂ ਇਕ ਵੌਇਸ ਮੈਸੇਜ ਵਿਚ ਕਿਹਾ, "ਬਹੁਤ ਧੰਨਵਾਦ...ਮੈਂ ਠੀਕ ਹਾਂ’’!
ਅੱਜ ਸਵੇਰੇ ਬੇਹੋਸ਼ੀ ਦੀ ਹਾਲਤ ਵਿਚ ਪਹਿਲਾਂ ਗੋਵਿੰਦਾ ਨੂੰ ਜੁਹੂ ਦੇ ਕ੍ਰਿਟੀਕੇਅਰ ਏਸ਼ੀਆ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਸੀ।
ਗੋਵਿੰਦਾ ਦੇ ਮੈਨੇਜਰ ਨੇ ਕਿਹਾ ਕਿ ਗੋਵਿੰਦਾ ਦੇ ਮੈਡੀਕਲ ਟੈਸਟ ਅਜੇ ਵੀ ਜਾਰੀ ਹਨ, ਉਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।
;
;
;
;
;
;
;
;