ਖ਼ਾਲਸਾ ਏਡ ਇੰਡੀਆ ਮੁਖੀ ਦਵਿੰਦਰਜੀਤ ਸਿੰਘ ਨੇ ਛੱਡਿਆ ਅਹੁਦਾ - ਮਾੜੇ ਪ੍ਰਬੰਧ ਅਤੇ ਪਾਰਦਰਸ਼ਤਾ ਦੀ ਘਾਟ ਕਾਰਨ ਦਿੱਤਾ ਅਸਤੀਫ਼ਾ
ਸ੍ਰੀ ਅੰਮ੍ਰਿਤਸਰ ਸਾਹਿਬ, 8 ਨਵੰਬਰ - ਖ਼ਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਦੇ ਨਾਲ ਖ਼ਾਲਸਾ ਏਡ ਇੰਡੀਆ ਆਪ੍ਰੇਸ਼ਨ ਮੈਨੇਜਰ ਗੁਰਵਿੰਦਰ ਸਿੰਘ ਨੇ ਵੀ ਅਸਤੀਫ਼ਾ ਦਿੱਤਾ ਹੈ। ਦਵਿੰਦਰਜੀਤ ਸਿੰਘ ਨੇ ਇਸ ਅਸਤੀਫ਼ੇ ਦੇ ਕਾਰਨ ਖ਼ਾਲਸਾ ਏਡ ਸੰਸਥਾ ਅੰਦਰ ਚੰਗੀ ਮੈਨੇਜਮੈਂਟ ਦੀ ਕਮੀ, ਪਾਰਦਰਸ਼ਤਾ ਦੀ ਘਾਟ ਅਤੇ ਯੂ.ਕੇ. ਮੈਨੇਜਮੈਂਟ ਦੀ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਨੂੰ ਦੱਸਿਆ ਹੈ।
ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੋਈ ਪ੍ਰੈਸ ਕਾਨਫਰੰਸ ਵਿਚ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਖ਼ਾਲਸਾ ਏਡ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ, ਪਰ ਖ਼ਾਲਸਾ ਏਡ ਸੰਸਥਾ ਅੰਦਰ ਇਸ ਸਮੇਂ ਬਣੇ ਮਾੜੇ ਹਾਲਾਤਾਂ ਨੇ ਉਨ੍ਹਾਂ ਨੂੰ ਅੱਗੇ ਹੋਰ ਸੇਵਾ ਕਰਨ ਦੇ ਯੋਗ ਨਹੀਂ ਛੱਡਿਆ। ਉਨ੍ਹਾਂ ਨੇ ਦੱਸਿਆ ਕਿ 2023 ਵਿਚ ਪਿਛਲੀ ਟੀਮ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪਹਿਲਾਂ ਆਪ੍ਰੇਸ਼ਨ ਲੀਡ ਵਜੋਂ ਕਾਰਜਭਾਰ ਸੰਭਾਲੇ ਸਨ।
ਦਵਿੰਦਰਜੀਤ ਸਿੰਘ ਨੇ 2025 ਹੜ੍ਹ ਰਾਹਤ ਸੇਵਾਵਾਂ ਦੌਰਾਨ ਖ਼ਾਲਸਾ ਏਡ ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਚੀਜ਼ਾਂ ਮੈਨੇਜਮੈਂਟ ਦੇ ਕਮਜ਼ੋਰ ਹੋਣ ਕਰਕੇ ਅਤੇ ਯੂ.ਕੇ. ਹੈੱਡਕਵਾਰਟਰ ਤੋਂ ਬਹੁਤ ਜ਼ਿਆਦਾ ਕੰਟਰੋਲ ਕਰਨ ਦੇ ਕਾਰਨ ਲੋੜਵੰਦਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੀਆਂ। ਕਈ ਬਹੁਤ ਹੀ ਜ਼ਿਆਦਾ ਪ੍ਰਮੁੱਖ ਅਤੇ ਅਹਿਮ ਫ਼ੈਸਲਿਆਂ ਵਿਚ ਦੇਰੀ, ਫੀਲਡ ਆਪ੍ਰੇਸ਼ਨਾਂ ਵਿਚ ਰੁਕਾਵਟਾਂ ਪਾਉਣਾ, ਲੋੜਵੰਦਾਂ ਦੀ ਸੇਵਾ ਲਈ ਖ਼ਰੀਦੇ ਜਾਣ ਵਾਲੇ ਸਾਮਾਨ ਦੇ ਸਪਲਾਇਰਾਂ ਅਤੇ ਸੇਵਾ ਕਰ ਰਹੇ ਵਲੰਟੀਅਰਾਂ ਦੀਆਂ ਪੇਮੈਂਟਾਂ ਨੂੰ ਵਾਰ-ਵਾਰ ਰੋਕਿਆ ਗਿਆ।
;
;
;
;
;
;
;
;