JALANDHAR WEATHER

ਬਿਕਰਮਜੀਤ ਸਿੰਘ ਕੋਟਲੀ ਨੇ ਨੈਸ਼ਨਲ ਬਾਕਸਿੰਗ ਪ੍ਰਤੀਯੋਗਤਾ ਵਿਚੋਂ ਗੋਲਡ ਮੈਡਲ ਜਿੱਤਿਆ

  ਛੇਹਰਟਾ, 12 ਨਵੰਬਰ (ਪੱਤਰ ਪ੍ਰੇਰਕ) - ਭਾਰਤੀ ਸ਼ੌਕੀਆ ਬਾਕਸਿੰਗ ਫੈਡਰੇਸ਼ਨ (ਆਈ.ਏ.ਬੀ.ਸੀ) ਵਲੋਂ ਬੀਤੇ ਦਿਨੀ ਅਯੁੱਧਿਆ ਵਿਖੇ ਨੈਸ਼ਨਲ ਸੀਨੀਅਰ ਪੁਰਸ਼ ਬਾਕਸਿੰਗ ਚੈਂਪੀਅਨਸ਼ਿਪ (ਕੇ.ਐਸ.ਈ. ਕੱਪ 2025 ) ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਸੀਨੀਅਰ ਪੁਰਸ਼ ਖਿਡਾਰੀਆਂ ਨੇ ਭਾਗ ਲਿਆ ਤੇ ਇਨ੍ਹਾਂ ਮੁਕਾਬਲਿਆਂ ਵਿਚ ਬਿਕਰਮਜੀਤ ਸਿੰਘ ਕੋਟਲੀ ਨੇ ਗੋਲਡ ਮੈਡਲ ਜਿੱਤ ਕੇ ਵੱਡੀ ਪ੍ਰਾਪਤੀ ਕੀਤੀ । ਖਿਡਾਰੀ ਬਿਕਰਮਜੀਤ ਸਿੰਘ ਵਲੋਂ ਨੈਸ਼ਨਲ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਕੋਟਲੀ ਨਸੀਰ ਖਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚਣ ’ਤੇ ਸਮੂਹ ਪਿੰਡ ਵਾਸੀਆਂ ਵਲੋਂ ਬਿਕਰਮਜੀਤ ਸਿੰਘ ਦੀ ਪ੍ਰਾਪਤੀ ’ਤੇ ਗੁਰਦੁਆਰਾ ਸਾਹਿਬ ਵਿਖੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਖਿਡਾਰੀ ਬਿਕਰਮਜੀਤ ਸਿੰਘ ਨੂੰ ਹਾਰ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਨੌਜਵਾਨ ਖਿਡਾਰੀ ਬਿਕਰਮਜੀਤ ਸਿੰਘ ਨੂੰ ਸਰਕਾਰੀ ਨੌਕਰੀ ਦੇ ਕੇ ਨਿਵਾਜਿਆ ਜਾਵੇ ਤਾਂ ਜੋ ਹੋਰ ਨੌਜਵਾਨ ਵੀ ਖੇਡਾਂ ਦੇ ਨਾਲ ਜੁੜ ਸਕਣ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ