15 ਸਾਲਾ ਅਨਿਕਾ ਦੂਬੇ ਜੂਨੀਅਰ ਨੈਸ਼ਨਲ ਸਕੁਐਸ਼ ਚੈਂਪੀਅਨਸ਼ਿਪ ਅੰਡਰ-19 ਖ਼ਿਤਾਬ ਜਿੱਤਿਆ
ਪੁਣੇ (ਮਹਾਰਾਸ਼ਟਰ), 12 ਨਵੰਬਰ (ਏਐਨਆਈ): ਪੁਣੇ ਦੀ ਉੱਭਰਦੀ ਸਕੁਐਸ਼ ਸਨਸਨੀ ਅਨਿਕਾ ਦੂਬੇ ਨੇ ਚੇਨਈ ਵਿਚ ਆਯੋਜਿਤ ਜੂਨੀਅਰ ਨੈਸ਼ਨਲ ਸਕੁਐਸ਼ ਚੈਂਪੀਅਨਸ਼ਿਪ (ਅੰਡਰ-19) ਖ਼ਿਤਾਬ ਜਿੱਤਣ ਤੋਂ ਬਾਅਦ ਇਤਿਹਾਸ ਦੀਆਂ ਕਿਤਾਬਾਂ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ। ਸਿਰਫ਼ 15 ਸਾਲ ਦੀ ਉਮਰ ਵਿਚ ਅਨਿਕਾ ਇਸ ਸ਼੍ਰੇਣੀ ਵਿਚ ਸਭ ਤੋਂ ਛੋਟੀ ਉਮਰ ਦੀਆਂ ਚੈਂਪੀਅਨਾਂ ਵਿਚੋਂ ਇਕ ਬਣ ਗਈ ਜਿਸ ਨੇ ਇਹ ਵੱਕਾਰੀ ਟਰਾਫੀ ਜਿੱਤੀ ਹੈ। ਅਨਿਕਾ ਨੇ ਇੰਨੀ ਛੋਟੀ ਉਮਰ ਵਿਚ ਇਹ ਪ੍ਰਾਪਤੀ ਹਾਸਿਲ ਕਰਨ 'ਤੇ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਹੈ ਕਿ ਮੈਂ ਸੱਚਮੁੱਚ ਖੁਸ਼ ਹਾਂ ਕਿ 15 ਸਾਲ ਦੀ ਉਮਰ ਵਿਚ, ਮੈਂ ਇਹ ਜਿੱਤਿਆ ।
ਇਹ ਸੱਚਮੁੱਚ ਚੰਗਾ ਹੈ ਕਿਉਂਕਿ ਮੈਂ ਹੁਣ ਬਹੁਤ ਜ਼ਿਆਦਾ ਆਤਮਵਿਸ਼ਵਾਸ ਮਹਿਸੂਸ ਕਰਦੀ ਹਾਂ। ਜਿਵੇਂ, ਮੈਨੂੰ ਲੱਗਦਾ ਹੈ ਕਿ ਇਸ ਨੇ ਮੇਰਾ ਆਤਮਵਿਸ਼ਵਾਸ ਬਹੁਤ ਵਧਾਇਆ ਹੈ। ਇਸ ਨੇ ਮੈਨੂੰ ਅਹਿਸਾਸ ਕਰਵਾਇਆ ਕਿ, ਹਾਂ, ਮੈਂ ਅਸਲ ਵਿਚ ਜੋਖ਼ਮ ਲੈ ਸਕਦੀ ਹਾਂ ਅਤੇ ਮੈਂ ਉੱਚ ਪੱਧਰ 'ਤੇ ਖੇਡ ਸਕਦੀ ਹਾਂ । ਪੁਣੇ ਦੇ ਚਾਂਸ 2 ਸਪੋਰਟਸ ਫਾਊਂਡੇਸ਼ਨ ਵਿਚ ਕੋਚ ਅਭਿਨਵ ਸਿਨਹਾ ਦੇ ਅਧੀਨ ਸਿਖਲਾਈ ਪ੍ਰਾਪਤ ਅਨਿਕਾ ਨੇ ਪੂਰੇ ਮੁਕਾਬਲੇ ਦੌਰਾਨ ਆਪਣੇ ਤੋਂ ਵੱਡੀ ਉਮਰ ਦੇ ਅਤੇ ਵਧੇਰੇ ਤਜਰਬੇਕਾਰ ਖਿਡਾਰੀਆਂ ਨੂੰ ਹਰਾਇਆ।
;
;
;
;
;
;
;
;