ਦਿੱਲੀ ਧਮਾਕਿਆਂ ਦੇ ਮਾਮਲੇ ਵਿਚ ਸ਼ੱਕੀ ਈਕੋਸਪੋਰਟ ਕਾਰ ਫ਼ਰੀਦਾਬਾਦ ਵਿਚ ਖੜ੍ਹੀ ਮਿਲੀ
ਨਵੀਂ ਦਿੱਲੀ , 12 ਨਵੰਬਰ - ਫ਼ਰੀਦਾਬਾਦ ਪੁਲਿਸ ਨੇ ਇਕ ਲਾਲ ਰੰਗ ਦੀ ਈਕੋਸਪੋਰਟ ਡੀ.ਐਲ. 10 ਸੀ.ਕੇ. 0458 ਜ਼ਬਤ ਕੀਤੀ ਹੈ, ਜਿਸ ਬਾਰੇ ਸ਼ੱਕ ਹੈ ਕਿ ਇਹ ਦਿੱਲੀ ਧਮਾਕਿਆਂ ਦੇ ਮੁੱਖ ਸ਼ੱਕੀ ਡਾਕਟਰ ਉਮਰ ਉਨ ਨਬੀ ਨਾਲ ਜੁੜੀ ਹੋਈ ਹੈ। ਇਹ ਖੰਡਾਵਲੀ ਪਿੰਡ ਦੇ ਨੇੜੇ ਖੜ੍ਹੀ ਮਿਲੀ। ਇਹ ਸਾਹਮਣੇ ਆ ਰਿਹਾ ਹੈ ਕਿ ਧਮਾਕਿਆਂ ਵਿਚ ਇਕ ਨਹੀਂ ਬਲਕਿ 2 ਕਾਰਾਂ ਦੀ ਵਰਤੋਂ ਕੀਤੀ ਗਈ ਸੀ। ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਰ ਦੀ ਮਾਲਕੀ ਦੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਹੈ ।
;
;
;
;
;
;
;
;