JALANDHAR WEATHER

ਦਿੱਲੀ ਵਿਚ ਲਗਾਤਾਰ ਦੂਜੇ ਦਿਨ ਹਵਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿਚ

ਨਵੀਂ ਦਿੱਲੀ , 12 ਨਵੰਬਰ - ਕੌਮੀ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਦੂਜੇ ਦਿਨ ਵੀ ‘ਗੰਭੀਰ’ ਸ਼੍ਰੇਣੀ ਵਿਚ ਰਹੀ। ਇਸ ਜ਼ਹਿਰੀਲੀ ਹਵਾ ਵਿਚ ਸਭ ਤੋਂ ਵੱਧ ਯੋਗਦਾਨ ਪਰਾਲੀ ਸਾੜਨ ਨਾਲ ਹੋਏ ਪ੍ਰਦੂਸ਼ਣ ਦਾ ਦੱਸਿਆ ਜਾ ਰਿਹਾ।   ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਿਕ , ਦਿੱਲੀ ਦਾ 24 ਘੰਟਿਆਂ ਦਾ ਔਸਤ ਏਅਰ ਕੁਆਲਿਟੀ ਇੰਡੈਕਸ ਸ਼ਾਮ 4 ਵਜੇ 418 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿਚ ਆਉਂਦਾ ਹੈ।

 

ਦਿੱਲੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਨੂੰ ਇਸ ਮੌਸਮ ਵਿਚ ਪਹਿਲੀ ਵਾਰ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚੀ ਸੀ, ਜਦੋਂ ਔਸਤ ਏਅਰ ਕੁਆਲਿਟੀ ਇੰਡੈਕਸ 428 ਦਰਜ ਕੀਤਾ ਗਿਆ ਸੀ। ਕਈ ਦਿਨਾਂ ਤੋਂ ‘ਬਹੁਤ ਖ਼ਰਾਬ’ ਰਹੀ ਹਵਾ ਸਥਿਰ ਮੌਸਮ ਅਤੇ ਸਥਾਨਕ ਪ੍ਰਦੂਸ਼ਣ ਕਾਰਨ ਹੋਰ ਵਿਗੜ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ