ਮੱਤੇਵਾਲ ਨਜ਼ਦੀਕ ਹੋਏ ਪੁਲਿਸ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਗੈਂਗਸਟਰ ਜ਼ਖ਼ਮੀ
ਮੱਤੇਵਾਲ, 12 ਨਵੰਬਰ (ਗੁਰਪ੍ਰੀਤ ਸਿੰਘ ਮਤੇਵਾਲ)- ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮ ਦੀਵਾਲੀ ਮੁਸਲਮਾਨਾਂ ਨਜ਼ਦੀਕ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਦਾ ਇਕ ਨਾਮੀ ਗੈਂਗਸਟਰ ਨਾਲ ਮੁਕਾਬਲਾ ਹੋਇਆ , ਜਿਸ ਵਿਚ ਦੋਵਾਂ ਪਾਸਿਆਂ ਤੋਂ ਚੱਲੀ ਹੋਈ ਗੋਲਾਬਾਰੀ ਵਿਚ ਗੈਂਗਸਟਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਹੋਇਆ ਜਦੋਂ ਮੁਖਤਿਆਰ ਸਿੰਘ ਐਸ. ਐਚ. ਓ. ਜੰਡਿਆਲਾ ਗੁਰੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੋਟਰਸਾਈਕਲ ਸਵਾਰ ਇਕ ਗੈਂਗਸਟਰ ਦਾ ਪਿੱਛਾ ਕਰਦੀ ਆ ਰਹੀ ਸੀ ਜੋ ਕਿ ਪਿੰਡ ਰਾਮ ਦੀਵਾਲੀ ਨਜ਼ਦੀਕ ਸੂਏ ਦੇ ਪੁੱਲ ਉੱਪਰ ਅਚਾਨਕ ਡਿੱਗ ਪਿਆ , ਜਿਸ ਨੇ ਡਿਗਦੇ ਹੀ ਪੁਲਿਸ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਕੀਤਾ ਫਾਇਰ ਦੋਸ਼ੀ ਦੀ ਲੱਤ ਵਿਚ ਜਾ ਵੱਜਾ , ਜਿਸ ਨਾਲ ਉਹ ਮੌਕੇ 'ਤੇ ਜ਼ਖ਼ਮੀ ਹੋ ਗਿਆ| ਇਸ ਗੈਂਗਸਟਰ ਦੀ ਪਹਿਚਾਣ ਉਜਵਲ ਹੰਸ ਪੁੱਤਰ ਮਨੋਹਰ ਲਾਲ ਵਾਸੀ ਪੀ ਡਬਲਯੂ ਡੀ ਕੰਪਲੈਕਸ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਇਸ 'ਤੇ ਕਸਬਾ ਜੰਡਿਆਲਾ ਗੁਰੂ ਦੇ ਇਕ ਪੰਸਾਰੀ ਦੀ ਦੁਕਾਨ ਉੱਪਰ ਗੋਲੀ ਚਲਾਉਣ ਅਤੇ ਉਸ ਪਾਸੋਂ ਫ਼ਿਰੌਤੀ ਦੀ ਮੰਗ ਕਰਨ ਸੰਬੰਧੀ ਕਈ ਹੋਰ ਮਾਮਲੇ ਦਰਜ ਹਨ|
;
;
;
;
;
;
;
;