ਤਰਨਤਾਰਨ ਜ਼ਿਮਨੀ ਚੋਣ- ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਤਰਨਤਾਰਨ, 14 ਨਵੰਬਰ- ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਲਈ ਦੋ ਵੱਖ-ਵੱਖ ਹਾਲ ਤਿਆਰ ਕੀਤੇ ਹਨ। ਇਕ ਹਾਲ ਵਿਚ ਈ.ਵੀ.ਐਮ. ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਦੋਂ ਕਿ ਦੂਜੇ ਵਿਚ ਡਾਕ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਇਥੇ 11 ਨਵੰਬਰ ਨੂੰ ਵੋਟਿੰਗ ਹੋਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ (2022) ਵਿਚ ਇਸ ਸੀਟ 'ਤੇ 65.81% ਵੋਟਰਾਂ ਦੀ ਵੋਟਿੰਗ ਹੋਈ ਸੀ, ਜਿਸ ਵਿਚ 'ਆਪ' ਨੇ ਜਿੱਤ ਪ੍ਰਾਪਤ ਕੀਤੀ ਸੀ।
ਇਥੇ ਪੰਦਰਾਂ ਉਮੀਦਵਾਰਾਂ ਨੇ ਚੋਣ ਲੜੀ ਹੈ। ਹਾਲਾਂਕਿ ਮੁੱਖ ਮੁਕਾਬਲਾ ਪੰਜ ਉਮੀਦਵਾਰਾਂ ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ, ਅਤੇ ਅਕਾਲੀ ਦਲ-ਵਾਰਿਸ ਪੰਜਾਬ ਦੇ ਵਿਚਕਾਰ ਹੈ।
;
;
;
;
;
;
;