ਬਿਹਾਰ ਵਿਧਾਨ ਸਭਾ ਚੋਣਾਂ: ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਪਟਨਾ, 14 ਨਵੰਬਰ-ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ, ਜੋ ਸਵੇਰੇ 8:30 ਵਜੇ ਤੱਕ ਪੂਰੀ ਹੋਣ ਦੀ ਉਮੀਦ ਹੈ। ਫਿਰ ਈ.ਵੀ.ਐਮ. ਖੋਲ੍ਹੇ ਜਾਣਗੇ ਅਤੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪਹਿਲੇ ਦੌਰ ਵਿਚ 14 ਈ.ਵੀ.ਐਮ. ਦੀ ਗਿਣਤੀ ਕੀਤੀ ਜਾਵੇਗੀ, ਹਰੇਕ ਗਿਣਤੀ ਕੇਂਦਰ 'ਤੇ 14 ਮੇਜ਼ ਲਗਾਏ ਜਾਣਗੇ। ਬਾਰਬੀਘਾ ਤੋਂ ਨਤੀਜੇ ਸਭ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ।
ਗਿਣਤੀ ਲਈ 38 ਜ਼ਿਲ੍ਹਿਆਂ ਵਿਚ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਮੋਤੀਹਾਰੀ ਵਿਚ ਗਿਣਤੀ ਕੇਂਦਰ ਦੇ ਬਾਹਰ ਪਾਣੀ ਦੀਆਂ ਤੋਪਾਂ ਲਗਾਈਆਂ ਗਈਆਂ ਹਨ। ਪਟਨਾ ਵਿਚ ਮੁੱਖ ਮੰਤਰੀ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਰੇ ਗਿਣਤੀ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸ ਵਾਰ ਬਿਹਾਰ ਚੋਣਾਂ ਦੋ ਪੜਾਵਾਂ ਵਿਚ ਹੋਈਆਂ ਸਨ ਅਤੇ ਵੋਟਰਾਂ ਦੀ ਵੋਟਿੰਗ 67.10% ਰਹੀ। ਇਹ ਇਕ ਰਿਕਾਰਡ ਵੋਟਿੰਗ ਸੀ, ਜੋ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਲਗਭਗ 10% ਵੱਧ ਸੀ।
;
;
;
;
;
;
;