ਬਿਹਾਰ ਵਿਧਾਨ ਸਭਾ ਚੋਣਾਂ: ਐਨ.ਡੀ.ਏ. 138 ਸੀਟਾਂ 'ਤੇ ਅੱਗੇ
ਪਟਨਾ, 14 ਨਵੰਬਰ- ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨ.ਡੀ.ਏ. ਕਾਫ਼ੀ ਅੱਗੇ ਚੱਲ ਰਿਹਾ ਹੈ। ਰੁਝਾਨਾਂ ਅਨੁਸਾਰ ਐਨ.ਡੀ.ਏ. 138 ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਮਹਾਂਗਠਜੋੜ 68 ਸੀਟਾਂ 'ਤੇ ਅੱਗੇ ਹੈ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੂਰਜ ਵੀ ਦੋ ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਆਜ਼ਾਦ ਉਮੀਦਵਾਰ ਪੰਜ ਹੋਰ ਸੀਟਾਂ 'ਤੇ ਅੱਗੇ ਹਨ।
ਤੇਜਸਵੀ ਯਾਦਵ ਰਾਘੋਪੁਰ ਵਿਚ ਐਨ.ਡੀ.ਏ. ਉਮੀਦਵਾਰ ਸਤੀਸ਼ ਯਾਦਵ ਤੋਂ ਅੱਗੇ ਹਨ। ਉਨ੍ਹਾਂ ਦੇ ਵੱਡੇ ਭਰਾ ਤੇਜ ਪ੍ਰਤਾਪ, ਮਹੂਆ ਵਿਚ ਅੱਗੇ ਹਨ। ਚੋਣ ਕਮਿਸ਼ਨ ਦੇ ਹੁਣ ਤੱਕ ਦੇ ਰੁਝਾਨਾਂ ਅਨੁਸਾਰ ਐਨ.ਡੀ.ਏ. 38 ਸੀਟਾਂ 'ਤੇ ਅੱਗੇ ਹੈ। ਇਨ੍ਹਾਂ ਵਿਚ 20 ਵਿਚ ਭਾਜਪਾ, 15 ਵਿਚ ਜੇ.ਡੀ.(ਯੂ) ਅਤੇ 3 ਵਿਚ ਐਲ.ਜੇ.ਪੀ. (ਰਾਮ ਵਿਲਾਸ) ਸ਼ਾਮਿਲ ਹਨ। ਮਹਾਂਗਠਜੋੜ ਵਿਚ ਆਰ.ਜੇ.ਡੀ. ਛੇ ਵਿਚ, ਕਾਂਗਰਸ ਤਿੰਨ ਵਿਚ ਅਤੇ ਸੀ.ਪੀ.ਆਈ.(ਐਮਐਲ) ਇਕ ਸੀਟ 'ਤੇ ਅੱਗੇ ਹੈ।
;
;
;
;
;
;
;