ਤਰਨਤਾਰਨ ਜ਼ਿਮਨੀ ਚੋਣ:‘ਆਪ’ ਦੀ ਵੱਡੀ ਲੀਡ
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)- ਤਰਨਤਾਰਨ ਵਿਚ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਸਥਾਪਤ ਗਿਣਤੀ ਕੇਂਦਰ ਵਿਚ ਈ.ਵੀ.ਐਮ. ਦੀ ਵਰਤੋਂ ਕਰਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਗਿਣਤੀ 16 ਦੌਰਾਂ ਵਿਚ ਹੋਵੇਗੀ, ਜਿਨ੍ਹਾਂ ਵਿਚੋਂ 9 ਦੌਰ ਪੂਰੇ ਹੋ ਚੁੱਕੇ ਹਨ।
ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਪਹਿਲੇ ਤਿੰਨ ਦੌਰਾਂ ਵਿਚ ਲੀਡ ਲਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਹਰਮੀਤ ਸਿੰਘ ਸੰਧੂ ਨੇ ਲੀਡ ਲਈ। 9ਵੇਂ ਦੌਰ ਤੋਂ ਬਾਅਦ 'ਆਪ' ਉਮੀਦਵਾਰ 5,510 ਵੋਟਾਂ ਨਾਲ ਅੱਗੇ ਹੈ।
;
;
;
;
;
;
;
;