JALANDHAR WEATHER

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਨਡਾਲਾ, (ਕਪੂਰਥਲਾ), 14 ਨਵੰਬਰ ( ਰਘਬਿੰਦਰ ਸਿੰਘ)-  ਭੋਗਪੁਰ ਤੋਂ ਟਰੈਕਟਰ ਟਰਾਲੀ ’ਤੇ ਖੇਤੀਬਾੜੀ ਦਾ ਸਮਾਨ ਲਿਆ ਰਹੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ, ਜਿਸ ਦੀ ਪਛਾਣ ਬਲਵਿੰਦਰ ਸਿੰਘ (22) ਪੁੱਤਰ ਸ਼ਿੰਦਰ ਸਿੰਘ ਵਾਸੀ ਮੰਡ ਕੂਕਾ ਵਜੋਂ ਹੋਈ ਹੈ ।ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਨਡਾਲਾ ਦੇ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ‌ਕਿ ਉਕਤ ਮੇਰਾ ਛੋਟਾ ਭਰਾ ਸੀ ਤੇ ਹਾਦਸੇ ਦਾ ਸਾਨੂੰ ਸਵੇਰੇ ਪਤਾ ਲੱਗਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਕਪੂਰਥਲਾ ਮੁਰਦਾਘਰ ਵਿਚ ਭੇਜ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ