ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਲੀ ਕੂਚ ਕਰਨ ਨੂੰ ਲੈ ਕੇ ਸੰਭੂ ਬੈਰੀਅਰ ਮੁਕੰਮਲ ਤੌਰ ’ਤੇ ਬੰਦ
ਰਾਜਪੁਰਾ, (ਪਟਿਆਲਾ), 14 ਨਵੰਬਰ (ਰਣਜੀਤ ਸਿੰਘ)- ਕੌਮੀ ਇਨਸਾਫ ਮੋਰਚਾ ਅਤੇ ਕਿਸਾਨ ਸੰਗਠਨਾਂ ਦੇ ਵਲੋਂ ਸ਼ੰਭੂ ਬਾਰਡਰ ’ਤੇ ਰੋਸ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵਲੋਂ ਅਲਰਟ ਜਾਰੀ ਕੀਤੇ ਗਏ ਸਨ। ਟਰੈਫਿਕ ਰੂਟ ਬਦਲੇ ਗਏ ਹਨ ਤੇ ਨਾਲ ਹੀ ਸ਼ੰਭੂ ਬਾਰਡਰ ਅੱਠ ਮਹੀਨਿਆਂ ਬਾਅਦ ਮੁੜ ਅੱਜ ਸਵੇਰੇ 7 ਵਜੇ ਤੋਂ ਬੰਦ ਹੋ ਚੁੱਕਿਆ ਹੈ ਅਤੇ ਆਵਾਜਾਈ ਨੂੰ ਬਦਲਵੇਂ ਰੂਟਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਰਿਹਾ ਹੈ।
ਸੁਰੱਖਿਆ ਨੂੰ ਦੇਖਦਿਆਂ ਹੋਇਆਂ ਪੰਜਾਬ ਪੁਲਿਸ ਦੇ ਵਲੋਂ 500 ਤੋਂ ਲੈ ਕੇ 550 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਵੱਡੀ ਪੱਧਰ ’ਤੇ ਬੈਰੀਕੇਡ ਲਗਾਏ ਵੱਡੀ ਪੱਧਰ ਤੇ ਲਗਾਏ ਗਏ ਹਨ ਅਤੇ ਰਾਜਪੁਰਾ ਤੋਂ ਸ਼ੰਭੂ ਤੱਕ ਤਿੰਨ ਤੋਂ ਚਾਰ ਲੇਅਰ ਤੱਕ ਵੱਖ-ਵੱਖ ਨਾਕੇਬੰਦੀਆਂ ਕੀਤੀਆਂ ਗਈਆਂ ਹਨ ਅਤੇ ਸ਼ੰਭੂ ਬਾਰਡਰ ਇਕ ਵਾਰ ਮੁੜ ਤੋਂ ਜਿਸ ਤਰ੍ਹਾਂ ਅੱਠ ਮਹੀਨੇ ਪਹਿਲਾਂ ਨੈਸ਼ਨਲ ਹਾਈਵੇ ’ਤੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਦੇ ਹਾਲਾਤ ਹੁਣ ਮੁੜ ਸ਼ੰਭੂ ਬਾਰਡਰ ਦੇ ਉੱਪਰ ਪੈਦਾ ਹੋ ਚੁੱਕੇ ਹਨ, ਜਿਥੇ ਹਰਿਆਣਾ ਪੁਲਿਸ ਦੇ ਵਲੋਂ ਸੀਮੈਂਟ ਬੈਰੀਕੇਡ ਅਤੇ ਲੋਹੇ ਦੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਉੱਥੇ ਅਥਰੂ ਗੈਸ ਦੇ ਗੋਲੇ ਛੱਡਣ ਵਾਲੀਆਂ ਮਸ਼ੀਨਾਂ, ਵਾਟਰ ਕੈਨਲ, ਬੱਜਰ ਵਾਹਨ ਸਮੇਤ ਵੱਖ-ਵੱਖ ਵਾਹਨ ਅਤੇ ਸੁਰੱਖਿਆ ਦਸਤੇ ਹਰਿਆਣਾ ਪੁਲਿਸ ਵਲੋਂ ਵੀ ਤਾਇਨਾਤ ਕੀਤੇ ਗਏ ਹਨ ਅਤੇ ਪੰਜਾਬ ਦੇ ਵਿਚ ਵੀ ਪੰਜਾਬ ਪੁਲਿਸ ਦੇ ਵਲੋਂ ਵੱਖ-ਵੱਖ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
;
;
;
;
;
;
;