JALANDHAR WEATHER

ਸਿੱਖ ਜਥੇ ’ਚੋਂ ਭਾਰਤੀ ਮਹਿਲਾ ਨੂੰ ਫਰਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਦੇ ਘਰ ਪਹੁੰਚੀ ਲਹਿੰਦੇ ਪੰਜਾਬ ਦੀ ਪੁਲਿਸ

ਅਟਾਰੀ ਸਰਹੱਦ, (ਅੰਮ੍ਰਿਤਸਰ) 14 ਨਵੰਬਰ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਗਈ ਚੜਦੇ ਪੰਜਾਬ ਦੀ ਇਕ ਮਹਿਲਾ, ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਦਿਆਂ ਸਿੱਖ ਜਥੇ ਵਿਚੋਂ ਫਰਾਰ ਹੋ ਗਈ ਸੀ, ਉਸ ਦੀ ਗ੍ਰਿਫ਼ਤਾਰੀ ਲਈ ਲਹਿੰਦੇ ਪੰਜਾਬ ਪਾਕਿਸਤਾਨ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕਰਦਿਆਂ ਮਰਦ ਦੇ ਘਰ ਤੱਕ ਪਹੁੰਚ ਕਰਨ ਲਈ ਗਈ ਹੈ।


ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮਹਿਲਾ ਸਰਬਜੀਤ ਕੌਰ ਵਾਸੀ ਕਪੂਰਥਲਾ, ਜੋ ਕਿ ਚਾਰ ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪੁੱਜੀ ਸੀ, 6 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਦਿਆਂ ਉਹ ਆਪਣੀ ਇਕ ਦੋਸਤ, ਜਿਸ ਨਾਲ ਉਸ ਵਲੋਂ ਦੋ ਸਾਲ ਤੋਂ ਫੇਸਬੁੱਕ ਇੰਟਰਨੈਟ ਰਾਹੀਂ ਰਾਬਤਾ ਬਣਾਇਆ ਸੀ ਉਹ ਉਸ ਨੂੰ ਸ੍ਰੀ ਨਨਕਾਣਾ ਸਾਹਿਬ ਸ਼ਹਿਰ ਤੋਂ ਭਜਾ ਕੇ ਲੈ ਜਾਣ ਬਾਅਦ ਜਦ ਭਾਰਤੀ ਸਿੱਖ ਸ਼ਰਧਾਲੂ 13 ਨਵੰਬਰ ਨੂੰ ਬੀਤੇ ਕੱਲ੍ਹ ਆਪਣੇ ਵਤਨ ਪਾਕਿਸਤਾਨ ਤੋਂ ਭਾਰਤ ਪਰਤੇ ਤਾਂ ਉਕਤ ਮਹਿਲਾ ਸਰਬਜੀਤ ਕੌਰ, ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਇਮੀਗਰੇਸ਼ਨ ਦੇ ਰਿਕਾਰਡ ਵਿਚ ਨਹੀਂ ਆਈ ਤੇ ਫਰਾਰ ਹੋਈ। ਭਾਰਤੀ ਮਹਿਲਾ ਨੂੰ ਭਜਾ ਕੇ ਖੜਨ ਵਾਲੇ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਨਾਸਰ ਹੁਸੈਨ ਵਾਸੀ ਪਿੰਡ ਪਿੰਡੀ ਦਾਸ ਨਜਦੀਕ ਸ਼ੇਖੂਪੁਰਾ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਜੋਂ ਹੋਈ ਹੈ। ਲਹਿੰਦੇ ਪੰਜਾਬ ਪਾਕਿਸਤਾਨ ਦੀ ਪੁਲਿਸ ਨੇ ਦੋਵੇਂ ਜਾਣਿਆਂ ਦੀ ਗ੍ਰਿਫਤਾਰੀ ਲਈ ਥਾਂ ਥਾਂ ਛਾਪੇਮਾਰੀ ਉਹਨਾਂ ਦੀ ਰਿਸ਼ਤੇਦਾਰੀ ਵਿਚ ਸ਼ੇਖੂਪੁਰਾ ਨਨਕਾਣਾ ਸਾਹਿਬ ਤੇ ਲਾਹੌਰ ਵਿਖੇ ਕੀਤੀ ਜਾ ਰਹੀ ਹੈ।

ਇਸ ਦੌਰਾਨ ਹੀ ਲਹਿੰਦੇ ਪੰਜਾਬ ਦੀ ਪੁਲਿਸ ਵਲੋਂ ਨਾਸਰ ਹੁਸੈਨ, ਜਿਸ ਦਾ ਚਾਲ ਚੱਲਣ ਸਹੀ ਨਹੀਂ ਹੈ, ਉਸਦੇ ਲੜਕੇ ਅਤੇ ਭਰਾ ਨੂੰ ਫਿਲਹਾਲ ਖਬਰ ਲਿਖੇ ਜਾਣ ਤੱਕ ਗ੍ਰਿਫ਼ਤਾਰ ਕੀਤਾ ਹੈ ਤੇ ਦੋਵੇਂ ਭਾਰਤੀ ਮਹਿਲਾ ਤੇ ਪਾਕਿਸਤਾਨੀ ਨਾਗਰਿਕ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਪਾਕਿਸਤਾਨ ਦੀ ਸਰਕਾਰ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹਨਾਂ ਵਲੋਂ ਪੰਜਾਬ ਦੀ ਪੁਲਿਸ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਥੇ ’ਚ ਪਾਕਿਸਤਾਨ ਆ ਕੇ ਲਾਪਤਾ ਹੋਈ ਭਾਰਤੀ ਮਹਿਲਾ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਭਾਰਤ ਭੇਜਿਆ ਜਾਵੇ। ਉਹਨਾਂ ਕਿਹਾ ਕਿ ਆਉਣ ਵਾਲੇ ਕੁਝ ਦਿਨ ਵਿਚ ਹੀ ਭਾਰਤੀ ਮਹਿਲਾ ਨੂੰ ਉਹਨਾਂ ਦੀ ਪੁਲਿਸ ਗ੍ਰਿਫਤਾਰ ਕਰ ਲਵੇਗੀ। ਉਹਨਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਇਹੋ ਜਿਹੀ ਘਟਨਾ ਵਾਪਰਨੀ ਪਾਕਿਸਤਾਨੀ ਸਿੱਖਾਂ ਲਈ ਵੀ ਵੱਡੀ ਮੁਸੀਬਤ ਹੈ, ਜੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ