JALANDHAR WEATHER

ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ

ਚੋਗਾਵਾਂ (ਅੰਮ੍ਰਿਤਸਰ),14 ਨਵੰਬਰ (ਗੁਰਵਿੰਦਰ ਸਿੰਘ ਕਲਸੀ) - ਪੰਜਾਬ 'ਚ ਆਏ ਹੜ੍ਹਾਂ ਦੇ ਰੂਪ ਵਿਚ ਕੁਦਰਤੀ ਆਫਤ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨਾਲ ਕਈ ਮਕਾਨ ਵੀ ਡਿੱਗ ਗਏ ਸਨ। ਸਰਹੱਦੀ ਪਿੰਡ ਲੋਧੀ ਗੁੱਜਰ ਵਿਖੇ ਹੜ੍ਹਾਂ ਦੇ ਪਾਣੀ ਕਾਰਨ ਸੁਖਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਕਾਲਾ ਦੇ ਮਕਾਨ ਢਹਿ ਢੇਰੀ ਹੋ ਗਏ ਸਨ। ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ ਸੀ।
ਇਸ ਸੰਬੰਧੀ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਪ੍ਰੈਜੀਡੈਂਟ ਡਾਕਟਰ ਦਵਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਬਾਬਾ ਜਗਜੀਤ ਸਿੰਘ ਦੀ ਅਗਵਾਈ ਹੇਠ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਇਕ ਨਵਾਂ ਘਰ ਅਤੇ ਦੂਜੇ ਘਰ ਦੀ ਮੁਰੰਮਤ ਕਰਵਾ ਕੇ ਦਿੱਤੀ ਗਈ। ਇਸ ਮੌਕੇ ਪਿੰਡ ਲੋਧੀ ਗੁੱਜਰ ਵਿਖੇ ਅੱਜ ਕਰਵਾਏ ਸਮਾਰੋਹ ਦੌਰਾਨ ਕਲਗੀਧਰ ਟਰੱਸਟ ਦੇ ਵਾਈਸ ਪ੍ਰਧਾਨ ਬਾਬਾ ਜਗਜੀਤ ਸਿੰਘ ਅਤੇ ਮੁੰਬਈ ਦੀ ਸੰਗਤ ਦੇ ਸਹਿਯੋਗ ਨਾਲ ਦੋਵੇਂ ਘਰਾਂ ਨੂੰ ਮੁਕੰਮਲ ਤਿਆਰ ਕਰਕੇ ਉਕਤ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ। ਇਸ ਮੌਕੇ ਬਾਬਾ ਜਗਜੀਤ ਸਿੰਘ ਨੇ ਕਿਹਾ ਕਿ ਇਲਾਕੇ ਦੀਆਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਗ਼ਰੀਬ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਗਏ। ਇਹ ਘਰ ਵਿਦੇਸ਼ੀਂ ਤਰਜ 'ਤੇ ਬਣਾਏ ਗਏ ਹਨ, ਜਿਸ ਨੂੰ ਗਰਮੀ ਤੇ ਸਰਦੀ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਦੀ ਮੁਨਿਆਦ 50 ਸਾਲ ਹੈ। ਦੋਵੇਂ ਪਰਿਵਾਰਾਂ ਨੂੰ ਘਰ ਦੇ ਸਾਰੇ ਸਾਮਾਨ ਦੀਆਂ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ