ਇੰਗਲੈਡ ਤੋਂ 20 ਦਿਨਾਂ ਬਾਅਦ ਪਿੰਡ ਲੋਹਗੜ੍ਹ ਪਹੁੰਚੀ ਨੌਜਵਾਨ ਲੱਕੀ ਵਿਰਕ ਦੀ ਲਾਸ਼, ਗਮਗੀਨ ਮਹੌਲ 'ਚ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ
ਮਹਿਲ ਕਲਾਂ (ਬਰਨਾਲਾ),14 ਨਵੰਬਰ (ਅਵਤਾਰ ਸਿੰਘ ਅਣਖੀ) - ਮਾਸਟਰ ਰਘਵੀਰ ਸਿੰਘ ਵਿਰਕ ਲੋਹਗੜ੍ਹ ਦੇ ਇਕਲੌਤੇ ਬੇਟੇ ਲਖਵਿੰਦਰ ਸਿੰਘ ਲੱਕੀ ਵਿਰਕ ਦੀ ਇੰਗਲੈਂਡ 'ਚ ਅਚਾਨਕ ਮੌਤ ਹੋ ਗਈ ਸੀ। ਨੌਜਵਾਨ ਲੱਕੀ ਵਿਰਕ ਆਪਣਾ ਭਵਿੱਖ ਸਵਾਰਨ ਦੀ ਸੋਚ ਨਾਲ ਲਗਭਗ ਇਕ ਸਾਲ ਪਹਿਲਾਂ ਹੀ ਇੰਗਲੈਂਡ ਗਿਆ ਸੀ ।
ਲੰਘੀ 25 ਅਕਤੂਬਰ ਨੂੰ ਅਚਾਨਕ ਹੋਈ ਉਸ ਦੀ ਮੌਤ ਦੀ ਖ਼ਬਰ ਨਾਲ ਇਲਾਕੇ 'ਚ ਮਾਹੌਲ ਸੋਗਮਈ ਬਣ ਗਿਆ। ਪਰਿਵਾਰਕ ਮੈਬਰਾਂ ਉਸ ਦੇ ਸਾਥੀਆਂ ਵਲੋਂ ਕੀਤੀ ਭਾਰੀ ਜਦੋ ਜਹਿਦ ਬਾਅਦ ਕਰੀਬ 20 ਦਿਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੇ ਨੌਜਵਾਨ ਦੀ ਲਾਸ਼ ਅੱਜ ਉਸ ਦੇ ਜੱਦੀ ਪਿੰਡ ਲੋਹਗੜ੍ਹ (ਬਰਨਾਲਾ) ਪਹੁੰਚੀ, ਜਿਥੇ ਗਮਗੀਨ ਮਹੌਲ 'ਚ ਭਾਰੀ ਗਿਣਤੀ 'ਚ ਇਕੱਠੇ ਹੋਏ ਇਲਾਕਾ, ਪਿੰਡ ਵਾਸੀਆਂ, ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਨੌਜਵਾਨ ਲੱਕੀ ਵਿਰਕ ਨੂੰ ਅੰਤਿਮ ਵਿਦਾਈ ਦਿਤੀ ।
;
;
;
;
;
;
;