JALANDHAR WEATHER

ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਭਾਰਤ 37/1

ਕੋਲਕਾਤਾ, 14 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 1 ਵਿਕਟ ਦੇ ਨੁਕਸਾਨ 'ਤੇ 37 ਦੌੜਾਂ ਬਣਾ ਲਈਆਂ ਸਨ ਤੇ ਉਹ ਦੱਖਣੀ ਅਫ਼ਰੀਕਾ ਤੋਂ ਪਹਿਲੀ ਪਾਰੀ ਦੇ ਆਧਾਰ 'ਤੇ 122 ਦੌੜਾਂ ਪਿੱਛੇ ਹੈ।।
ਕੇ.ਐਲ ਰਾਹੁਲ 13 ਅਤੇ ਵਾਸ਼ਿੰਗਟਨ ਸੁੰਦਰ 6 ਦੌੜਾਂ ਬਣਾ ਕੇ ਕਰੀਜ਼ 'ਤੇ ਡਟੇ ਹੋਏ ਸਨ। ਭਾਰਤ ਦੀ ਇਕੋ ਇਕ ਵਿਕਟ ਯਸ਼ਸਵੀ ਜੈਸਵਾਲ ਦੇ ਰੂਪ ਵਿਚ ਡਿੱਗੀ, ਜੋ ਕਿ 12 ਦੌੜਾਂ ਬਣਾ ਕੇ ਮਾਰਕੋ ਜੈਨਸੇਨ ਦੀ ਗੇਂਦ 'ਤੇ ਬੋਲਡ ਆਊਟ ਹੋਏ। ਇਸ ਤੋਂ ਪਹਿਲਾਂ ਅੱਜ ਸਵੇਰੇ ਦੱਖਣੀ ਅਫ਼ਰੀਕਾ ਦੇ ਕਪਤਾਨ ਦੇ ਟੇਂਬਾ ਬਾਵੁਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ ਪਹਿਲੀ ਪਾਰੀ 'ਚ 159 ਦੌੜਾਂ ਬਣਾ ਕੇ ਆਊਟ ਹੋ ਗਈ। ਦੱਖਣੀ ਅਫ਼ਰੀਕਾ ਵਲੋਂ ਸਲਾਮੀ ਬੱਲੇਬਾਜ਼ ਏਡੇਨ ਮਾਰਕਰਾਮ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਜਦਕਿ ਟੋਨੀ ਡੀ ਜ਼ੋਰਜ਼ੀ/ਵਿਆਨ ਮੁਲਡਰੇ ਨੇ 24-24 ਅਤੇ ਰਿਆਨ ਰਿਕੇਲਟਨ ਨੇ 23 ਦੌੜਾਂ ਬਣਾਈਆਂ। ਭਾਰਤ ਵਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ ਜਦਕਿ ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੇ 2-2 ਅਤੇ ਅਕਸ਼ਰ ਪਟੇਲ ਨੇ ਇਕ ਵਿਕਟ ਹਾਸਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ