ਬਜ਼ੁਰਗ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ
ਮੁੰਬਈ , 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਮਸ਼ਹੂਰ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ । ਉਨ੍ਹਾਂ ਨੇ 1946 ਵਿਚ ਫ਼ਿਲਮ ਨੀਚਾ ਨਗਰ ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ। ਉਹ ਅਸ਼ੋਕ ਕੁਮਾਰ, ਧਰਮਿੰਦਰ, ਰਾਜ ਕਪੂਰ, ਦਿਲੀਪ ਕੁਮਾਰ, ਦੇਵ ਆਨੰਦ ਅਤੇ ਰਾਜ ਕੁਮਾਰ ਦੇ ਨਾਲ ਕਈ ਫ਼ਿਲਮਾਂ ਵਿਚ ਨਜ਼ਰ ਆਏ। ਕਾਮਿਨੀ ਕੌਸ਼ਲ ਦਾ ਭਾਰਤੀ ਸਿਨੇਮਾ ਵਿਚ 7 ਦਹਾਕਿਆਂ ਤੋਂ ਵੱਧ ਦਾ ਕਰੀਅਰ ਰਿਹਾ ਹੈ। ਉਹ ਆਖਰੀ ਵਾਰ ਆਮਿਰ ਖਾਨ ਦੀ ਫਿਲਮ "ਲਾਲ ਸਿੰਘ ਚੱਢਾ" ਵਿਚ ਇਕ ਕੈਮਿਓ ਭੂਮਿਕਾ ਵਿਚ ਦਿਖਾਈ ਦਿੱਤੇ ।
ਕਾਮਿਨੀ ਕੌਸ਼ਲ ਦਾ ਜਨਮ 24 ਫਰਵਰੀ, 1927 ਨੂੰ ਲਾਹੌਰ, ਬ੍ਰਿਟਿਸ਼ ਭਾਰਤ ਵਿਚ ਹੋਇਆ ਸੀ। ਉਹ ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿਚੋਂ ਸਭ ਤੋਂ ਛੋਟੀ ਸੀ। ਉਨ੍ਹਾਂ ਦੇ ਪਿਤਾ ਲਾਹੌਰ ਵਿਚ ਪੰਜਾਬ ਯੂਨੀਵਰਸਿਟੀ ਵਿਚ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਸਨ। ਉਹ ਪ੍ਰੋਫੈਸਰ ਸ਼ਿਵ ਰਾਮ ਕਸ਼ਯਪ ਦੀ ਧੀ ਸੀ, ਜਿਨ੍ਹਾਂ ਨੂੰ ਭਾਰਤੀ ਬਨਸਪਤੀ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ।
ਕਾਮਿਨੀ ਕੌਸ਼ਲ 1940 ਤੋਂ 1960 ਦੇ ਦਹਾਕੇ ਤੱਕ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿਚੋਂ ਇਕ ਸੀ। 1956 ਵਿਚ, "ਬਿਰਾਜ ਬਹੂ" ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ। 2015 ਵਿਚ, ਫਿਲਮਫੇਅਰ ਨੇ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ। 2020 ਵਿਚ ਕਾਮਿਨੀ ਕੌਸ਼ਲ ਨੂੰ ਸ਼ਾਹਿਦ ਕਪੂਰ ਦੀ "ਕਬੀਰ ਸਿੰਘ" ਲਈ ਸਰਵੋਤਮ ਸਹਾਇਕ ਅਭਿਨੇਤਰੀ ਲਈ ਫਿਲਮਫੇਅਰ ਨਾਮਜ਼ਦਗੀ ਮਿਲੀ।
;
;
;
;
;
;
;