2 ਕਾਰਾਂ ਦੀ ਲਪੇਟ ਵਿਚ ਆਇਆ ਮੋਟਰਸਾਈਕਲ , 6 ਜਣੇ ਹੋਏ ਗੰਭੀਰ ਜ਼ਖ਼ਮੀ
ਮਜਾਰੀ/ਸਾਹਿਬਾ /ਸੜੋਆ, 14 ਨਵੰਬਰ (ਨਿਰਮਲਜੀਤ ਸਿੰਘ ਚਾਹਲ/ਹਰਮੇਲ ਸਹੂੰਗੜਾ)-ਬੀਤੀ ਸ਼ਾਮ ਪਿੰਡ ਬਕਾਪੁਰ (ਬਲਾਚੌਰ) ਲਾਗੇ ਰਾਜ ਮਾਰਗ 'ਤੇ 2 ਕਾਰਾਂ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਨਾਲ 6 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ.ਬੀ. 07 ਸੀ. ਡੀ. 7345 ਜੋ ਗੜ੍ਹਸ਼ੰਕਰ ਤੋਂ ਬਲਾਚੌਰ ਵੱਲ ਜਾ ਰਹੀ ਸੀ।, ਜਿਸ ਨੂੰ ਰਾਜਕੁਮਾਰ ਪੁੱਤਰ ਹੰਸ ਰਾਜ ਹੁਸ਼ਿਆਰਪੁਰ ਚਲਾ ਰਿਹਾ ਸੀ। ਦੂਸਰੇ ਪਾਸੇ ਟੈਕਸੀ ਕਾਰ ਨੰਬਰ ਪੀ. ਬੀ. 01 ਸੀ. 9686 ਜਿਸ ਨੂੰ ਦੀਪ ਗਰੇਵਾਲ ਕੋਟ ਪਤੂਹੀ ਚਲਾ ਰਿਹਾ ਸੀ ਜੋ ਦਿੱਲੀ ਤੋਂ ਵਾਪਸ ਆ ਰਿਹਾ ਸੀ। ਮੋਟਰਸਾਈਕਲ ਸਵਾਰ ਸਿਮਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਜਦੋਂ ਉਕਤ ਸਥਾਨ 'ਤੇ ਤਿੰਨੋ ਵਾਹਨ ਪਹੁੰਚੇ ਤਾਂ ਆਪਸ ਵਿਚ ਬੁਰੀ ਤਰ੍ਹਾਂ ਨਾਲ ਟਕਰਾ ਗਏ। ਜਿਸ ਵਿਚ ਦੋਵੇਂ ਮੋਟਰਸਾਈਕਲ ਸਵਾਰ ਤੇ ਚੰਡੀਗੜ੍ਹ ਜਾ ਰਹੇ ਕਾਰ ਸਵਾਰ ਕਈ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਿੰਡ ਵਾਸੀਆਂ ਅਤੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਮੌਕੇ 'ਤੇ ਪਹੁੰਚ ਕੇ ਨੇੜਲੇ ਹਸਪਤਾਲ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਬਾਕਾਪੁਰ ਵਿਖੇ ਪਹੁੰਚਾਇਆ ਗਿਆ ਤੇ ਮੁੱਢਲੀ ਸਹਾਇਤਾ ਦਿੱਤੀ ਗਈ।ਮੋਟਰਸਾਈਕਲ ਸਵਾਰਾਂ ਨੂੰ ਪਟਿਆਲੇ ਅਤੇ ਦੂਸਰੇ ਗੰਭੀਰ ਜ਼ਖ਼ਮੀਆਂ ਨੂੰ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤਾ ਗਿਆ।
;
;
;
;
;
;
;