ਬਿਹਾਰ ਚੋਣਾਂ: ਜੇਲ੍ਹ ਵਿਚ ਬੰਦ ਜਨਤਾ ਦਲ (ਯੂ) ਦੇ ਨੇਤਾ ਅਨੰਤ ਸਿੰਘ ਨੇ ਮੋਕਾਮਾ ਸੀਟ ਜਿੱਤੀ
ਪਟਨਾ (ਬਿਹਾਰ), 14 ਨਵੰਬਰ (ਏਐਨਆਈ): ਜੇਲ੍ਹ ਵਿਚ ਬੰਦ ਜਨਤਾ ਦਲ (ਯੂਨਾਈਟਿਡ) ਦੇ ਨੇਤਾ ਅਨੰਤ ਸਿੰਘ ਨੇ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਮੋਕਾਮਾ ਵਿਧਾਨ ਸਭਾ ਹਲਕੇ ਤੋਂ 28,206 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਜਨ ਸੁਰਾਜ ਪਾਰਟੀ ਦੇ ਪ੍ਰਿਯਦਰਸ਼ੀ ਪਿਊਸ਼ 19,365 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਪਟਨਾ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਕਾਰਤੀਕੇਯ ਸ਼ਰਮਾ ਨੇ ਕਿਹਾ ਕਿ ਬਿਹਾਰ ਵਿਚ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਨੰਤ ਕੁਮਾਰ ਸਿੰਘ ਨੂੰ ਜਨ ਸੁਰਾਜ ਸਮਰਥਕ ਦੁਲਾਰ ਚੰਦ ਯਾਦਵ ਦੇ ਕਤਲ ਮਾਮਲੇ ਵਿਚ ਪਟਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਐਸ.ਐਸ.ਪੀ. ਨੇ ਕਿਹਾ ਕਿ ਅਨੰਤ ਸਿੰਘ ਨੂੰ ਦੋ ਸਾਥੀਆਂ, ਮਣੀਕਾਂਤ ਠਾਕੁਰ ਅਤੇ ਰਣਜੀਤ ਰਾਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੰਘ ਨੂੰ ਪਟਨਾ ਵਿਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ.) ਦੀ ਅਦਾਲਤ ਵਿਚ ਲਿਜਾਇਆ ਗਿਆ। ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਮੋਕਾਮਾ ਵਿਧਾਨ ਸਭਾ ਹਲਕੇ ਵਿਚ ਚੋਣ ਲੜਾਈ ਦੋ ਬਾਹੂਬਲੀਆਂ - ਅਨੰਤ ਸਿੰਘ ਅਤੇ ਸੂਰਜਭਾਨ ਸਿੰਘ ਦੇ ਆਲੇ-ਦੁਆਲੇ ਕੇਂਦਰਿਤ ਸੀ, ਜੋ ਇਸ ਖੇਤਰ ਦੇ ਰਾਜਨੀਤਿਕ ਤੌਰ 'ਤੇ ਕਾਫੀ ਵੱਡੇ ਹਨ ।
;
;
;
;
;
;
;