ਸੜਕ ਹਾਦਸੇ ਵਿਚ 2 ਵਿਅਕਤੀ ਅਤੇ 1 ਮਹਿਲਾ ਦੀ ਮੌਕੇ 'ਤੇ ਹੋਈ ਦਰਦਨਾਕ ਮੌਤ
ਗੁਰੂ ਹਰ ਸਹਾਏ , 14 ਨਵੰਬਰ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਦੇ ਨਾਲ ਲੱਗਦੇ ਪਿੰਡ ਟੀਲੂ ਅਰਾਈ ਦੇ ਕੋਲ ਅੱਜ ਉਸ ਸਮੇਂ ਮੰਦਭਾਗੀ ਘਟਨਾ ਵਾਪਰੀ ਜਦ ਇਕ ਮੋਟਰਸਾਈਕਲ ਅਤੇ ਕਾਰ ਦੀ ਆਹਮਣੇ ਸਾਹਮਣੇ ਟੱਕਰ ਹੋ ਜਾਣ ਦੇ ਚਲਦਿਆਂ 2 ਵਿਅਕਤੀਆਂ ਅਤੇ 1 ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਗੁਰੂ ਹਰ ਸਹਾਏ ਦੇ ਡੀ.ਐਸ.ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਇਕ ਮੋਟਰਸਾਈਕਲ ਸਪਲੈਂਡਰ ਜਿਸ ਤੇ ਲਵਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੀਓ ਵਾਲਾ ਥਾਣਾ ਅਰਨੀ ਵਾਲਾ, ਕੁਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੂੜੇਵਾਲਾ ਦਾਨੇਵਾਲ ਜਲੰਧਰ ਅਤੇ ਮਾਇਆ ਪਤਨੀ ਕੁਲਵਿੰਦਰ ਸਿੰਘ ਵਾਸੀ ਬੂੜੇਵਾਲ ਦਾਨੇਵਾਲ ਜੋ ਕਿ ਫਾਜ਼ਿਲਕਾ ਤੋਂ ਫਿਰੋਜ਼ਪੁਰ ਦੀ ਤਰਫ ਜਾ ਰਹੇ ਸੀ। ਜਦ ਪਿੰਡ ਟਿਲੂ ਅਰਾਈ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇਕ ਆ ਰਹੀ ਸਵਿਫਟ ਕਾਰ , ਜਿਸ ਨੂੰ ਪੁਨੀਤ ਪੁੱਤਰ ਮਦਨ ਲਾਲ ਵਾਸੀ ਕੇਰਾ ਖੇੜਾ ਅਬੋਹਰ ਚਲਾ ਰਿਹਾ ਸੀ ਦੋਵਾਂ ਦੀ ਆਪਸ ਵਿਚ ਆਹਮਣੇ ਸਾਹਮਣੇ ਟੱਕਰ ਹੋ ਗਈ। ਟੱਕਰ ਕਾਫੀ ਭਿਆਨਕ ਸੀ ਕੇ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ਅਤੇ 1 ਮਹਿਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪੁਲਿਸ ਪਾਰਟੀ ਨੇ ਦੱਸਿਆ ਕਿ ਤਿੰਨੋਂ ਮ੍ਰਿਤਕ ਦੇਹਾਂ ਨੂੰ ਮੁਰਦਾਘਰ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
;
;
;
;
;
;
;