JALANDHAR WEATHER

ਸੰਸਦ ਕੰਪਲੈਕਸ ਵਿਚ ਮਕਰ ਦੁਆਰ ਸਾਹਮਣੇ ਵਿਰੋਧੀ ਧਿਰ ਵਲੋਂ ਪ੍ਰਦਰਸ਼ਨ

ਨਵੀਂ ਦਿੱਲੀ, 2 ਦਸੰਬਰ (ਉਪਮਾ ਡਾਗਾ)- ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ ਹੈ। ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸਵੇਰੇ 10:30 ਵਜੇ ਸੰਸਦ ਕੰਪਲੈਕਸ ਵਿਚ ਮਕਰ ਦੁਆਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਮੰਗ ਕਰ ਰਹੇ ਹਨ ਕਿ ਸਰਕਾਰ ਇਸ ਮਾਮਲੇ 'ਤੇ ਤੁਰੰਤ ਚਰਚਾ ਕਰੇ। ਐਸ.ਆਈ.ਆਰ. ਵਿਰੁੱਧ ਵਿਰੋਧੀ ਧਿਰ ਦੇ ਵਿਰੋਧ ਬਾਰੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਅਤੇ ਅਨਿਆਂ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ