ਪਿਛਲੇ 10 ਸਾਲਾਂ ਤੋਂ ਸਦਨ ਦਾ ਨਾ ਚੱਲਣਾ ਆਮ ਗੱਲ ਹੋਈ- ਹਰਸਿਮਰਤ ਬਾਦਲ
ਨਵੀਂ ਦਿੱਲੀ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, "ਪਿਛਲੇ 10 ਸਾਲਾਂ ਦੌਰਾਨ ਸਦਨ ਦਾ ਨਾ ਚੱਲਣਾ ਨਾਰਮਲ ਜਿਹਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਰਿਕਾਰਡਾਂ 'ਤੇ ਨਜ਼ਰ ਮਾਰੋ ਤਾਂ ਸਦਨ ਵਿਚ ਬੈਠਕਾਂ ਦੀ ਗਿਣਤੀ ਘੱਟ ਗਈ ਹੈ। ਜੋ ਲੋਕ ਸੰਸਦ ਵਿਚ ਆਉਂਦੇ ਹਨ, ਉਹ ਸਿਰਫ਼ ਅੰਦਰ ਹੰਗਾਮਾ ਕਰਨ ਅਤੇ ਵੈੱਲ ਵਿੱਚ ਦਾਖਲ ਹੋਣ ਲਈ ਆਉਂਦੇ ਹਨ। ਸਾਡੇ ਵਰਗੇ ਲੋਕਾਂ ਦਾ ਆਪਣੇ ਹਲਕੇ ਛੱਡ ਕੇ ਇਥੇ ਆਉਣ ਦਾ ਕੀ ਮਤਲਬ ਹੈ? ਅਸੀਂ ਸਿਰਫ਼ ਉਦੋਂ ਹੀ ਆਵਾਂਗੇ ਜਦੋਂ ਸਦਨ ਦਾ ਸੈਸ਼ਨ ਚੱਲ ਰਿਹਾ ਹੋਵੇਗਾ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਆਪਣੇ ਮੁੱਦੇ ਉਠਾਉਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ।"
;
;
;
;
;
;
;
;
;