JALANDHAR WEATHER

ਡੋਲ਼ੀ ਤੋਰ ਕੇ ਆ ਰਹੇ ਪਰਿਵਾਰ ਦੀ ਕਾਰ ਟਰਾਲੇ ਨਾਲ ਟਕਰਾਈ, ਨਵਵਿਆਹੁਤਾ ਦੇ ਮਾਂ-ਪਿਓ ਸਣੇ 3 ਦੀ ਮੌਤ, ਦੋ ਜ਼ਖਮੀ

ਫਤਿਹਗੜ੍ਹ ਸਾਹਿਬ, 2 ਦਸੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਧੀ ਦੀ ਡੋਲੀ ਤੋਰ ਕੇ ਆ ਰਹੇ  ਪਰਿਵਾਰ ਦੀ ਕਾਰ ਟਰਾਲੇ ਨਾਲ ਟਕਰਾ ਗਈ, ਜਿਸ ਵਿਚ ਨਵਵਿਆਹੁਤਾ ਦੇ ਮਾਪਿਆਂ  ਦੀ ਮੌਤ ਹੋ ਗਈ, ਜਦੋਂਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ।

ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ ਨੰਦਾ ਮੋਟਰਸ ਦੇ ਮਲਿਕ ਹਰੀ ਓਮ ਨੰਦਾ ਦੀ ਬੇਟੀ ਗਜ਼ਲ ਦਾ ਵਿਆਹ ਲੁਧਿਆਣਾ ਵਿਚ ਕਰਨ ਉਪਰੰਤ ਖੁਸ਼ੀ-ਖੁਸ਼ੀ ਡੋਲ਼ੀ ਰਵਾਨਾ ਕਰਕੇ ਸਰਹੰਦ ਘਰ ਵਾਪਸ ਪਰਤ ਰਹੇ ਸਨ ਤਾਂ ਢੰਡਾਰੀ ਨੇੜੇ ਇਕ ਟਰਾਲੇ ਵਿਚ ਕਾਰ ਟਕਰਾਉਣ ਨਾਲ ਪਰਿਵਾਰ ਦੇ ਤਿੰਨ ਮੈਂਬਰ ਹਰੀ ਓਮ ਨੰਦਾ (50), ਉਨ੍ਹਾਂ ਦੀ ਪਤਨੀ ਸੀਮਾ ਨੰਦਾ (45) ਅਤੇ ਸੀਮਾ ਦੀ ਚਾਚੀ ਰੇਨੂ ਅਰੋੜਾ (60) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਹਾਦਸੇ ਵਿਚ ਮੋਹਨ ਨੰਦਾ ਅਤੇ ਉਸ ਦੀ ਪਤਨੀ ਸ਼ਰਮੀਲੀ ਨੰਦਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾ ਨੂੰ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੁੱਖ ਸਾਂਝਾ ਕਰਨ ਲਈ ਸ਼ਹਿਰ ਦੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਖੁਦ-ਬ-ਖੁਦ ਬੰਦ ਰੱਖੀਆਂ ਗਈਆਂ। ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੌਰਾਨ ਸ਼ਮਸ਼ਾਨ ਘਾਟ ਵਿੱਚ ਬੇਹਦ ਦੁਖੀ ਹਿਰਦਿਆਂ ਨਾ ਲੋਕ ਸ਼ਾਮਿਲ ਹੋਏ। ਸ਼ਮਸ਼ਾਨ ਘਾਟ ਵਿੱਚ ਪਹੁੰਚੇ ਰਾਜਨੀਤਿਕ ਧਾਰਮਿਕ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਇਸ ਘਟਨਾ ਨੂੰ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜੋ ਦਾਖਲ ਹਨ ਉਨਾਂ ਦੀ ਸਿਹਤ ਜਾਫੀ ਦੀ ਅਰਦਾਸ ਕੀਤੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ