JALANDHAR WEATHER

ਬ੍ਰਿਟਿਸ਼ਾਂ ਸ਼ਾਸਕਾਂ ਵਾਂਗ ਵਿਵਹਾਰ ਨਾ ਕਰੋ : ਮਮਤਾ ਨੇ ਵਿਸ਼ੇਸ਼ ਤੀਬਰ ਸੋਧ ਨੂੰ ਲੈ ਕੇ ਕੇਂਦਰ ਦੀ ਕੀਤੀ ਨਿੰਦਾ

ਕੋਲਕਾਤਾ, 2 ਦਸੰਬਰ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਨੂੰ ਲੈ ਕੇ ਹਮਲਾ ਬੋਲਿਆ। ਉਨ੍ਹਾਂ ਕੇਂਦਰ 'ਤੇ ਉਸ ਦੇ ਸੂਬੇ ਨੂੰ ਹਦਾਇਤਾਂ ਦੇ ਕੇ ਬ੍ਰਿਟਿਸ਼ ਸ਼ਾਸਕਾਂ ਵਾਂਗ ਵਿਵਹਾਰ ਕਰਨ ਦਾ ਦੋਸ਼ ਲਗਾਇਆ ਅਤੇ ਸਹੁੰ ਖਾਧੀ ਕਿ ਉਨ੍ਹਾਂ ਦੀ ਸਰਕਾਰ ਨਾ ਤਾਂ ਨਜ਼ਰਬੰਦੀ ਕੈਂਪਾਂ ਦੀ ਇਜਾਜ਼ਤ ਦੇਵੇਗੀ ਅਤੇ ਨਾ ਹੀ ਫਿਰਕੂ ਰਾਜਨੀਤੀ ਦਾ ਅਭਿਆਸ ਕਰੇਗੀ।

ਮਮਤਾ ਬੈਨਰਜੀ ਰਾਜ ਸਕੱਤਰੇਤ ਨਬੰਨਾ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿਚ ਉਨ੍ਹਾਂ ਨੇ ਪਿਛਲੇ ਸਾਢੇ 14 ਸਾਲਾਂ ਵਿਚ ਆਪਣੀ ਸਰਕਾਰ ਦੇ ਕੰਮਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂਇਹ ਦਾਅਵਾ ਕਰਦੇ ਹੋਏ ਕਿ ਐਸਆਈਆਰ ਪ੍ਰਕਿਰਿਆ ਭਾਜਪਾ ਦੇ ਇਸ਼ਾਰੇ 'ਤੇ "ਆਪਣੇ ਵੋਟ ਬੈਂਕ ਨੂੰ ਬਚਾਉਣ" ਲਈ ਸ਼ੁਰੂ ਕੀਤੀ ਗਈ ਸੀ। ਬੈਨਰਜੀ ਨੇ ਦੋਸ਼ ਲਗਾਇਆ ਕਿ ਕੇਂਦਰ ਚੋਣ ਸੁਧਾਰਾਂ ਬਹਾਨੇ "ਰਾਜਾਂ ਨੂੰ ਪਰੇਸ਼ਾਨ" ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ "ਮੈਂ ਬੰਗਾਲ ਵਿਚ ਨਜ਼ਰਬੰਦੀ ਕੈਂਪ ਨਹੀਂ ਚਲਾਉਂਦੀ। ਅਸੀਂ ਲੋਕਾਂ ਨੂੰ ਤਸੀਹੇ ਨਹੀਂ ਦਿੰਦੇ। ਅਸੀਂ ਦੂਜਿਆਂ ਨੂੰ ਪਰੇਸ਼ਾਨ ਨਹੀਂ ਕਰਦੇ, ਕੇਂਦਰ ਰਾਜਾਂ ਨੂੰ ਕਿਉਂ ਪਰੇਸ਼ਾਨ ਕਰ ਰਿਹਾ ਹੈ?"

ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬ੍ਰਿਟਿਸ਼ ਸ਼ਾਸਕਾਂ ਵਾਂਗ ਕੰਮ ਨਹੀਂ ਕਰਨਾ ਚਾਹੀਦਾ। ਮੈਂ ਕੇਂਦਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਬ੍ਰਿਟਿਸ਼ ਸ਼ਾਸਕਾਂ ਵਾਂਗ ਵਿਵਹਾਰ ਨਾ ਕਰੋ ਅਤੇ ਸਾਡੇ 'ਤੇ ਜ਼ਬਰਦਸਤੀ ਕੁਝ ਵੀ ਨਾ ਥੋਪੋ। ਜੇਕਰ ਤੁਹਾਡੇ ਕੋਲ ਕੁਝ ਕਹਿਣਾ ਹੈ, ਤਾਂ ਸਿੱਧੇ ਰਾਜ ਨੂੰ ਦੱਸੋ। ਅਸੀਂ ਸੰਵਿਧਾਨ ਪ੍ਰਤੀ ਵਚਨਬੱਧ ਹਾਂ, "ਉਸਨੇ ਕਿਹਾ, "ਮੈਂ ਫਿਰਕੂ ਰਾਜਨੀਤੀ ਨਹੀਂ ਕਰਦੀ। ਮੈਂ ਧਰਮ ਨਿਰਪੱਖ ਰਾਜਨੀਤੀ ਦਾ ਅਭਿਆਸ ਕਰਦੀ ਹਾਂ। ਮੇਰੇ ਲਈ, ਸਾਰੇ ਧਰਮ ਇੱਕੋ ਜਿਹੇ ਹਨ।" ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਪੱਛਮੀ ਬੰਗਾਲ ਵਿਚ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਨੂੰ ਲੈ ਕੇ ਸਿਆਸੀ ਤਾਪਮਾਨ ਤੇਜ਼ੀ ਨਾਲ ਵਧਿਆ ਹੈ, ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਸ਼ਬਦਾਂ ਦੀ ਇਕ ਕੌੜੀ ਜੰਗ ਵਿੱਚ ਫਸ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ