ਐਨ.ਓ.ਸੀ. ਦੀ ਥਾਂ ਨਾਮਜ਼ਦਗੀ ਪੱਤਰ ਨਾਲ ਹਲਫ਼ੀਆ ਬਿਆਨ ਵੀ ਜਮ੍ਹਾਂ ਕਰਵਾ ਸਕਣਗੇ ਉਮੀਦਵਾਰ
ਲੋਹਟਬੱਦੀ (ਲੁਧਿਆਣਾ) , 2 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਅੰਦਰ ਪੰਚਾਇਤੀ ਚੋਣਾਂ-2024 ਦੀ ਤਰ੍ਹਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ-2025 ਦਾ ਇਕਦਮ ਐਲਾਨ ਹੋਣ 'ਤੇ ਰਾਜਨੀਤਿਕ ਧਿਰਾਂ ਨਾਲ ਸੰਬੰਧਿਤ ਅਤੇ ਆਜ਼ਾਦ ਉਮੀਦਵਾਰਾਂ 'ਚ ਨਾਮਜ਼ਦਗੀ ਪੱਤਰਾਂ ਨੂੰ ਤਿਆਰ ਕਰਨ ਜਾਂ ਕਰਵਾਉਣ ਲਈ ਭਾਜੜ ਪਈ ਹੋਈ ਹੈ। ਹਰ ਉਮੀਦਵਾਰ ਵਲੋਂ ਸਮਾਂਬੱਧ ਨਾਮਜ਼ਦਗੀ ਪੱਤਰ ਤਿਆਰ ਕਰਕੇ ਜਮ੍ਹਾਂ ਕਰਵਾਉਣ ਲਈ ਲੋੜੀਂਦੇ ਕਾਗਜ਼ਾਤਾਂ ਦੀ ਪੂਰਤੀ ਲਈ ਦਫ਼ਤਰਾਂ ਦੇ ਗੇੜੇ ਮਾਰੇ ਜਾ ਰਹੇ ਹਨ। ਹਰ ਚੋਣ ਸਮੇਂ ਚੁੱਲ੍ਹਾ ਟੈਕਸ ਅਤੇ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਹਰ ਉਮੀਦਵਾਰ ਲਈ ਮਾਊਂਟ ਐਵਰੇਸਟ ਦੀ ਚੋਟੀ 'ਤੇ ਚੜ੍ਹਨ ਸਮਾਨ ਮੰਨਿਆ ਜਾਂਦਾ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਾਸੋਂ ਜਾਰੀ ਹੋਣ ਵਾਲਾ ਐਨ.ਓ.ਸੀ./ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਹੋ ਰਹੀ ਦੇਰੀ ਨੂੰ ਦੇਖਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ-2024 ਸਮੇਂ ਜਾਰੀ ਕੀਤੇ ਪੱਤਰ ਦੇ ਮੀਮੋ ਉਤਾਰੇ 'ਚ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਹੁਕਮ ਜਾਰੀ ਕੀਤੇ ਹਨ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਉਮੀਦਵਾਰ ਬਣਨ ਦੇ ਚਾਹਵਾਨਾਂ ਨੂੰ ਜੇਕਰ ਸੰਬੰਧਿਤ ਵਿਭਾਗ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ 'ਚ ਦੇਰੀ ਜਾਂ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਆਪਣੇ ਨਾਮਜ਼ਦਗੀ ਪੱਤਰ ਨਾਲ ਇਕ ਹਲਫ਼ੀਆ ਬਿਆਨ ਨੱਥੀ ਕਰਕੇ ਰਿਰਟਨਿੰਗ ਅਫ਼ਸਰ ਪਾਸ ਆਪਣੀ ਫਾਈਲ ਜਮ੍ਹਾਂ ਕਰਵਾ ਸਕਣਗੇ।
;
;
;
;
;
;
;
;
;