ਪੱਛਮੀ ਬੰਗਾਲ ਵਿਚ ਐੱਸ. ਆਈ. ਆਰ. ਕਾਰਨ ਮਰਨ ਵਾਲੇ 39 ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ
ਕੋਲਕਾਤਾ, 2 ਦਸੰਬਰ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 39 ਲੋਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ, ਜਿਨ੍ਹਾਂ ਦੀ ਮੌਤ ਰਾਜ ਵਿਚ "ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ. ) ਤੋਂ ਪੈਦਾ ਹੋਏ ਡਰ" ਕਾਰਨ ਹੋਈ, ਜਿਸ ਵਿਚ ਕੁਝ ਖੁਦਕੁਸ਼ੀਆਂ ਵੀ ਸ਼ਾਮਿਲ ਹਨ।
ਬੈਨਰਜੀ ਨੇ ਕਿਹਾ ਕਿ ਇਨ੍ਹਾਂ 39 ਪੀੜਤ ਪਰਿਵਾਰਾਂ, ਜਿਨ੍ਹਾਂ ਵਿਚ ਚਾਰ ਬੂਥ-ਪੱਧਰੀ ਅਧਿਕਾਰੀ ਸ਼ਾਮਿਲ ਹਨ, ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਐੱਸ. ਆਈ. ਆਰ. ਦੌਰਾਨ ਬਿਮਾਰ ਹੋਏ 13 ਹੋਰ ਲੋਕਾਂ ਦੇ ਪਰਿਵਾਰਾਂ ਨੂੰ ਵੀ 1-1 ਲੱਖ ਰੁਪਏ ਮਿਲਣਗੇ। ਇਨ੍ਹਾਂ 13 ਵਿਚ ਤਿੰਨ ਬੀ ਐੱਲ ਓ ਸ਼ਾਮਿਲ ਹਨ ਜਿਨ੍ਹਾਂ ਨੂੰ ਕਥਿਤ ਤੌਰ 'ਤੇ "ਬਹੁਤ ਜ਼ਿਆਦਾ ਕੰਮ ਦਾ ਬੋਝ" ਝੱਲਣਾ ਪਿਆ।
;
;
;
;
;
;
;
;
;