ਤਾਮਿਲਨਾਡੂ ਵਿਚ ਚੱਕਰਵਾਤ ਦਿਤਵਾਹ ਦੀ ਤਬਾਹੀ , 4 ਲੋਕਾਂ ਦੀ ਮੌਤ
ਨਵੀਂ ਦਿੱਲੀ, 2 ਦਸੰਬਰ - ਤਾਮਿਲਨਾਡੂ ਤੱਟ ਦੇ ਨੇੜੇ ਚੱਕਰਵਾਤ ਦਿਤਵਾਹ ਕਮਜ਼ੋਰ ਹੋ ਗਿਆ ਹੈ, ਪਰ ਇਸ ਦੇ ਪ੍ਰਭਾਵ ਨਾਲ ਰਾਜ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ, ਬਾਰਿਸ਼ ਨਾਲ ਸੰਬੰਧਿਤ ਘਟਨਾਵਾਂ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਸਰਕਾਰ ਨੇ ਜਾਨ-ਮਾਲ ਦੇ ਨੁਕਸਾਨ ਬਾਰੇ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ।
ਰਾਜ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੇ.ਕੇ.ਐਸ.ਐਸ. ਰਾਮਚੰਦਰਨ ਨੇ ਕਿਹਾ ਕਿ ਮਯੀਲਾਦੁਥੁਰਾਈ ਅਤੇ ਵਿਲੁਪੁਰਮ ਵਿਚ ਬਿਜਲੀ ਹਾਦਸਿਆਂ ਕਾਰਨ ਦੋ ਮੌਤਾਂ ਹੋਈਆਂ, ਜਦੋਂ ਕਿ ਥੂਥੁਕੁੜੀ ਅਤੇ ਤੰਜਾਵੁਰ ਵਿਚ ਕੰਧ ਡਿੱਗਣ ਨਾਲ ਦੋ ਹੋਰ ਮਾਰੇ ਗਏ।
ਮੰਤਰੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਅਜੇ ਤੱਕ ਕੋਈ ਮੁਆਵਜ਼ਾ ਐਲਾਨ ਨਹੀਂ ਕੀਤਾ ਗਿਆ ਹੈ। ਰਾਮਚੰਦਰਨ ਦੇ ਅਨੁਸਾਰ, ਭਾਰੀ ਬਾਰਿਸ਼ ਅਤੇ ਚੱਕਰਵਾਤ ਕਾਰਨ 582 ਪਸ਼ੂਆਂ ਦੀ ਮੌਤ ਹੋ ਗਈ ਅਤੇ 1,601 ਘਰ ਅਤੇ ਝੌਂਪੜੀਆਂ ਨੂੰ ਨੁਕਸਾਨ ਪਹੁੰਚਿਆ।
;
;
;
;
;
;
;
;
;