ਪੰਜਾਬ ਬਚਾਓ ਮੋਰਚੇ ਦੇ ਪ੍ਰਧਾਨ ਤੇਜਸਵੀ ਮਿਨਹਾਸ ਗ੍ਰਿਫਤਾਰ, ਅੱਜ ਕੋਰਟ 'ਚ ਕੀਤਾ ਜਾਵੇਗਾ ਪੇਸ਼
ਜਲੰਧਰ, 7 ਦਸੰਬਰ- ਪੁਲਿਸ ਨੇ ਪੰਜਾਬ ਬਚਾਓ ਮੋਰਚਾ ਮੁਖੀ ਤੇਜਸਵੀ ਮਿਨਹਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਵਲ ਹਸਪਤਾਲ ਵਿਚ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਹ ਅੱਜ ਦੁਪਹਿਰ 3 ਵਜੇ ਦੇ ਕਰੀਬ ਮਾਣਯੋਗ ਜੱਜ ਸਮੀਖਿਆ ਜੈਨ ਦੇ ਸਾਹਮਣੇ ਪੇਸ਼ ਹੋਣਗੇ। ਇਸ ਮਾਮਲੇ ਵਿਚ ਤੇਜਸਵੀ ਮਿਨਹਾਸ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਰਿਪੋਰਟਾਂ ਅਨੁਸਾਰ, ਪਿਛਲੇ ਦਿਨ ਭਾਨਾ ਸਿੱਧੂ, ਤੇਜਸਵੀ ਮਿਨਹਾਸ ਅਤੇ ਨਿਹੰਗ ਸਿੰਘਾਂ ਵੱਲੋਂ ਪਾਦਰੀ ਅੰਕੁਰ ਨਰੂਲਾ ਵਿਰੁੱਧ ਈਡੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਤੇਜਸਵੀ ਮਿਨਹਾਸ ਦੀ ਮਾਡਲ ਟਾਊਨ ਪੁਲਿਸ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ, ਪੁਲਿਸ ਨੇ ਉਸੇ ਮਾਮਲੇ ਦੇ ਸਬੰਧ ਵਿੱਚ ਤੇਜਸਵੀ ਮਿਨਹਾਸ ਨੂੰ ਗ੍ਰਿਫ਼ਤਾਰ ਕਰ ਲਿਆ।
;
;
;
;
;
;
;
;
;