ਨਹੀਂ ਰਹੇ ਵਿਸ਼ਵ ਪ੍ਰਸਿੱਧ ਪ੍ਰਵਾਸੀ ਕਵੀ ਦੇਵ ਜਗਰਾਉਂ
ਜਗਰਾਉਂ, 7 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)- ਜਗਰਾਉਂ ਦੀ ਧਰਤੀ "ਤੇ ਸਾਹਿਤਕ ਮੰਡਲੀ ਦਾ ਪਿਆਰਾ ਸਾਹਿਤਕਾਰ ਤੇ ਕਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਅਲਵਿਦਾ ਆਖ ਗਿਆ l ਦੇਵ ਦੇ ਅਚਨਚੇਤ ਵਿਛੋੜੇ ਨੇ ਕਲਾ ਤੇ ਸਾਹਿਤਕ ਖੇਤਰ ਨੂੰ ਉਦਾਸ ਕਰਕੇ ਰੱਖ ਦਿੱਤਾ ਹੈl
ਦੇਵ ਦਾ ਜਨਮ 1947 ਵਿਚ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿਚ ਹੋਇਆ । ਦੇਵ ਜਦੋਂ 5 ਸਾਲ ਦਾ ਸੀ ਤਾਂ ਉਹ ਨੈਰੋਬੀ ਚਲਾ ਗਿਆ, ਜਿੱਥੇ ਉਸਦੇ ਪਿਤਾ ਬ੍ਰਿਟਿਸ਼ ਰੇਲਵੇ ਲਈ ਕੰਮ ਕਰਦੇ ਸਨ ।ਉਹ 1964 ਵਿਚ ਭਾਰਤ ਵਾਪਸ ਆਇਆ। 1979 ਵਿਚ ਉਹ ਸਵਿਟਜ਼ਰਲੈਂਡ ਚਲਾ ਗਿਆ। ਉਦੋਂ ਤੋਂ ਉਹ ਬਰਨ, ਬਾਰਸੀਲੋਨਾ ਅਤੇ ਬਿਊਨਸ ਆਇਰਸ ਵਰਗੇ ਯੂਰਪ ਦੇ ਵੱਖ-ਵੱਖ ਸ਼ਹਿਰਾਂ ਅਤੇ ਬਾਹਰ ਰਹਿ ਰਿਹਾ ਹੈ। ਉਹ ਸਵਿਟਜ਼ਰਲੈਂਡ ਵਿਚ ਰਹਿਣ ਵਾਲਾ ਇਕ ਪੰਜਾਬੀ ਕਲਾਕਾਰ ਅਤੇ ਕਵੀ ਸੀ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ ਦੇਵ ਆਪਣੇ ਸਟੂਡੀਓ/ਘਰ ਵਿਚ ਇਕੱਲੇ ਸਨ ਜਿੱਥੇ ਉਨ੍ਹਾਂ ਦਾ ਮ੍ਰਿਤਕ ਸਰੀਰ ਮਿਲਿਆ। ਜਿੱਥੇ ਦੇਵ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ, ਉਥੇ ਜਗਰਾਉਂ ਵਿਚ ਸੋਗ ਦੀ ਲਹਿਰ ਹੈ।
;
;
;
;
;
;
;
;