ਚੋਣ ਪੑਚਾਰ ਦੌਰਾਨ ਅਚਾਨਕ ਸਿਹਤ ਵਿਗੜਨ 'ਤੇ ਕਾਂਗਰਸੀ ਆਗੂ ਦੀ ਮੌਤ
ਮਾਛੀਵਾੜਾ ਸਾਹਿਬ 7 ਦਸੰਬਰ (ਮਨੋਜ ਕੁਮਾਰ)- ਹੱਸਦਾ-ਵੱਸਦਾ ਮਾਹੌਲ ਇਕ ਪਲ ਵਿਚ ਉਸ ਸਮੇਂ ਗਮਗੀਨ ਹੋ ਗਿਆ, ਜਦੋਂ ਆਪਣੀ ਨੂੰਹ ਲਈ ਘਰ-ਘਰ ਵੋਟ ਮੰਗ ਰਹੇ 64 ਸਾਲਾ ਕਾਂਗਰਸੀ ਆਗੂ ਮੇਹਰ ਸਿੰਘ ਦੀ ਅਚਾਨਕ ਸਿਹਤ ਵਿਗੜਨ ਕਰਕੇ ਮੌਤ ਹੋ ਗਈ। ਇਹ ਅਫਸੋਸਜਨਕ ਮੰਜ਼ਰ ਉਸ ਸਮੇਂ ਵਾਪਰਿਆ ਜਦੋਂ ਪਿੰਡ ਫਤਿਹਗੜ੍ਹ ਗੁੱਜਰਾਂ ਵਾਸੀ ਮੇਹਰ ਸਿੰਘ ਆਪਣੀ ਨੂੰਹ ਜਿਹੜੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਕਾਲਸ ਕਲਾਂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੀ ਹੈ, ਦੇ ਚੋਣ ਜਲਸੇ ਦੇ ਇਕੱਠ ਵਿਚ ਵੋਟ ਦੀ ਅਪੀਲ ਕਰ ਰਹੇ ਸਨ। ਇਸ ਮੌਕੇ ਅਚਾਨਕ ਮੇਹਰ ਸਿੰਘ ਦੀ ਛਾਤੀ ਵਿਚ ਦਰਦ ਉੱਠਿਆ ਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਸੀਨੀਅਰ ਕਾਂਗਰਸੀ ਆਗੂ ਸੋਮ ਨਾਥ ਦਾ ਸਕਾ ਭਰਾ ਸੀ ਤੇ ਇਲਾਕੇ ਵਿਚ ਇਸ ਪਰਿਵਾਰ ਦਾ ਕਾਫੀ ਰਸੂਖ ਦੱਸਿਆ ਜਾ ਰਿਹਾ ਹੈ।
;
;
;
;
;
;
;
;