ਜਲਾਲਾਬਾਦ ਨੇੜਲੇ ਪਿੰਡ ਅਮੀਰ ਖ਼ਾਸ ਕੋਲ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ, 3 ਜ਼ਖ਼ਮੀ
ਜਲਾਲਾਬਾਦ,7ਦਸੰਬਰ(ਜਤਿੰਦਰ ਪਾਲ ਸਿੰਘ)- ਜਲਾਲਾਬਾਦ ਫ਼ਿਰੋਜਪੁਰ ਸੜਕ ਤੇ ਪਿੰਡ ਅਮੀਰ ਖ਼ਾਸ ਦੇ ਕੋਲ ਕਾਰ ਤੇ ਟਰੱਕ ਵਿਚ ਹੋਈ ਭਿਆਨਕ ਟੱਕਰ ਕਾਰਨ ਕਾਰ ਵਿਚ ਸਵਾਰ ਪਰਿਵਾਰ ਜੋ ਕਿ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ, ਵਿਚੋਂ 2 ਜੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ , ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਕ ਦੇ ਮਾਮੂਲੀ ਸੱਟਾਂ ਦੱਸੀਆਂ ਜਾ ਰਹੀਆਂ ਹਨ। ਕਾਰ ਵਿਚ ਪਰਿਵਾਰ ਦੇ 5 ਜੀਅ ਸਵਾਰ ਸਨ। ਪਰਿਵਾਰ ਜਲਾਲਾਬਾਦ ਦੇ ਨੇੜੇ ਪੈਂਦੇ ਪਿੰਡ ਮਹਾਲਮ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕਾਰ ਸਵਾਰ ਪਰਿਵਾਰ ਫ਼ਿਰੋਜਪੁਰ ਤੋਂ ਵਿਆਹ ਤੋਂ ਵਾਪਸ ਪਰਤ ਰਿਹਾ ਸੀ ਜਦਕਿ ਟਰੱਕ ਜਲਾਲਾਬਾਦ ਤੋਂ ਚਾਵਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਿਹਾ ਸੀ। ਕਾਰ ਤੇ ਟਰੱਕ ਵਿਚ ਸਿੱਧੀ ਟੱਕਰ ਹੋਈ, ਜਿਸ ਕਾਰਨ ਕਾਰ ਬੁਰੀ ਤਰਾਂ ਨੁਕਸਾਨੀ ਗਈ। ਹਾਦਸੇ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜ਼ਮ ਮੌਕੇ ਉਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਸੰਭਾਲਿਆ।
;
;
;
;
;
;
;
;