ਸੜਕ ਹਾਦਸੇ ਦਾ ਸ਼ਿਕਾਰ ਹੋਏ ਬਿੱਗ ਬੌਸ ਫ਼ੇਮ ਜੀਸ਼ਾਨ ਖ਼ਾਨ
ਮਹਾਰਾਸ਼ਟਰ, 9 ਦਸੰਬਰ - ਟੀ.ਵੀ. ਅਦਾਕਾਰ ਅਤੇ ਬਿੱਗ ਬੌਸ ਓ.ਟੀ.ਟੀ. ਸਟਾਰ ਜ਼ੀਸ਼ਾਨ ਖਾਨ ਸੋਮਵਾਰ ਰਾਤ ਨੂੰ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸਿੱਧ ਸੀਰੀਅਲ ਕੁਮਕੁਮ ਭਾਗਿਆ ਅਤੇ ਨਾਗਿਨ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਜ਼ੀਸ਼ਾਨ ਦੀ ਵਰਸੋਵਾ ਖੇਤਰ ਵਿਚ ਇਕ ਹੋਰ ਵਾਹਨ ਨਾਲ ਕਾਰ ਦੀ ਟੱਕਰ ਹੋ ਗਈ। ਹਾਦਸਾ ਇੰਨਾ ਗੰਭੀਰ ਸੀ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ ਹਾਲਾਂਕਿ ਅਦਾਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 8 ਦਸੰਬਰ ਨੂੰ ਰਾਤ 8:30 ਵਜੇ ਦੇ ਕਰੀਬ ਵਾਪਰੀ, ਜਦੋਂ ਜ਼ੀਸ਼ਾਨ ਆਪਣੀ ਕਾਲੀ ਕਾਰ ਹਾਦਸੇ ਤੋਂ ਤੁਰੰਤ ਬਾਅਦ ਜ਼ੀਸ਼ਾਨ ਨੇ ਨਜ਼ਦੀਕੀ ਪੁਲਿਸ ਸਟੇਸ਼ਨ ਜਾ ਕੇ ਰਸਮੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਜ਼ੀਸ਼ਾਨ ਵਲੋਂ ਖੁਦ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
;
;
;
;
;
;
;
;
;