ਇੰਡੀਗੋ ਦਾ ਸੰਕਟ ਅੱਠਵੇਂ ਦਿਨ ਵੀ ਜਾਰੀ
ਨਵੀਂ ਦਿੱਲੀ, 9 ਦਸੰਬਰ- ਇੰਡੀਗੋ ਦਾ ਸੰਚਾਲਨ ਸੰਕਟ ਅੱਠਵੇਂ ਦਿਨ ਵੀ ਜਾਰੀ ਹੈ। ਏਅਰਲਾਈਨ ਨੇ ਅੱਜ ਬੈਂਗਲੁਰੂ ਅਤੇ ਹੈਦਰਾਬਾਦ ਤੋਂ ਲਗਭਗ 180 ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਵਿਚ 230 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇੰਡੀਗੋ ਅੱਜ ਹੈਦਰਾਬਾਦ ਲਈ 58 ਉਡਾਣਾਂ ਨਹੀਂ ਚਲਾ ਰਹੀ ਹੈ। ਇਨ੍ਹਾਂ ਵਿਚ 14 ਆਗਮਨ ਅਤੇ 44 ਰਵਾਨਗੀ ਉਡਾਣਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬੈਂਗਲੁਰੂ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 121 ਹੈ, ਜਿਸ ਵਿਚ 58 ਆਗਮਨ ਅਤੇ 63 ਰਵਾਨਗੀ ਉਡਾਣਾਂ ਸ਼ਾਮਿਲ ਹਨ।
;
;
;
;
;
;
;
;