ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ’ਤੇ 35 ਮਿੰਟ ਰੁਕੀ ਵੰਦੇ ਭਾਰਤ ਐਕਸਪ੍ਰੈਸ
ਗੋਨਿਆਣਾ, (ਬਠਿੰਡਾ), 9 ਦਸੰਬਰ (ਲਛਮਣ ਦਾਸ ਗਰਗ)- ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਵੰਦੇ ਭਾਰਤ ਐਕਸਪ੍ਰੈਸ ਫਿਰੋਜ਼ਪੁਰ ਤੋਂ ਦਿੱਲੀ ਰਸਤਾ ਬਠਿੰਡਾ ਵਿਚ ਦੀ ਚਲਾਈ ਗਈ ਸੀ, ਜਿਸ ਕਾਰਨ ਅੱਜ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ’ਤੇ ਸਵਾਰੀਆਂ ਦੇ ਰੋਸ ਵਜੋਂ ਕਰੀਬ 35 ਮਿੰਟ ਗੋਨਿਆਂਣਾ ਰੇਲਵੇ ਸਟੇਸ਼ਨ ’ਤੇ ਵੰਦੇ ਭਾਰਤ ਨੂੰ ਰੁਕਣਾ ਪਿਆ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀਆਂ ਸਵਾਰੀਆਂ ਰੋਜ਼ਾਨਾ ਆਪਣੇ ਕੰਮ ਧੰਦਿਆਂ ਲਈ ਜਾਂਦੇ ਹਨ, ਫ਼ਿਰੋਜ਼ਪੁਰ -ਬਠਿੰਡਾ ਡੀ. ਐਮ. ਯੂ. 54562 ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਪਹੁੰਚ ਜਾਂਦੀ ਹੈ ਤੇ ਵੰਦੇ ਭਾਰਤ ਐਕਸਪ੍ਰੈਸ ਉਸ ਤੋਂ ਬਾਅਦ ਵਿਚ ਆਉਂਦੀ ਹੈ ਪਰ ਰੇਲਵੇ ਪ੍ਰਸ਼ਾਸਨ ਵਲੋਂ ਵੰਦੇ ਭਾਰਤ ਐਕਸਪ੍ਰੈਸ ਨੂੰ ਨਾਨ ਸਟੋਪ ਜਾਣ ਦਿੱਤਾ ਜਾਂਦਾ ਹੈ ਤੇ ਲੋਕਲ ਗੱਡੀ ਨੂੰ ਰੋਕ ਲਿਆ ਜਾਂਦਾ ਹੈ।
ਸਵਾਰੀਆਂ ਨੇ ਇਸ ’ਤੇ ਰੋਸ ਜ਼ਾਹਰ ਕੀਤਾ ਕਿ ਅਸੀਂ ਆਪਣੇ ਕੰਮ ਧੰਦੇ ਜਾਣ ਲਈ ਲੇਟ ਹੋ ਜਾਦੇ ਹਾਂ। ਉਨ੍ਹਾਂ ਨੇ ਪਹਿਲਾਂ ਵੀ ਰੇਲਵੇ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਪਰ ਰੇਲਵੇ ਪ੍ਰਸ਼ਾਸਨ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਅੱਜ ਕਾਫ਼ੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਵਾਰੀਆਂ ਨੇ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਕਿ ਪਹਿਲਾਂ ਸਾਡੀ ਗੱਡੀ ਨੂੰ ਅੱਗੇ ਜਾਣ ਦਿੱਤਾ ਜਾਵੇ ਤੇ ਵੰਦੇ ਭਾਰਤ ਐਕਸਪ੍ਰੈਸ ਨੂੰ ਬਾਅਦ ਵਿਚ ਜਾਣ ਦਿੱਤਾ ਜਾਵੇ, ਜਿਸ ਤੋਂ ਬਾਅਦ ਸਟੇਸ਼ਨ ਮਾਸਟਰ ਨੇ ਫੈਸਲਾ ਲਿਆ ਤੇ ਵੰਦੇ ਭਾਰਤ ਐਕਸਪ੍ਰੈਸ ਰੋਕ ਦਿੱਤੀ ਤੇ ਡੀ.ਐਮ.ਯੂ. ਗੱਡੀ ਨੂੰ ਜਾਣ ਦਿੱਤਾ ਗਿਆ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
;
;
;
;
;
;
;
;