ਲੋਕ ਸਭਾ ’ਚ ਚੋਣ ਸੁਧਾਰਾਂ ’ਤੇ ਚਰਚਾ
ਨਵੀਂ ਦਿੱਲੀ, 9 ਦਸੰਬਰ- ਅੱਜ ਲੋਕ ਸਭਾ ਵਿਚ ਸਰਦ ਰੁੱਤ ਸੈਸ਼ਨ ਦੇ ਸੱਤਵੇਂ ਦਿਨ ਪ੍ਰਸ਼ਨ ਕਾਲ ਚੱਲ ਰਿਹਾ ਹੈ। ਇਸ ਤੋਂ ਬਾਅਦ ਚੋਣ ਸੁਧਾਰਾਂ ਅਤੇ ਐਸ.ਆਈ.ਆਰ. 'ਤੇ ਚਰਚਾ ਹੋਵੇਗੀ। ਇਸ ਲਈ ਦਸ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਬਹਿਸ ਦੀ ਸ਼ੁਰੂਆਤ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਰਨਗੇ।
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ 10 ਦਸੰਬਰ ਨੂੰ ਇਸ ਦਾ ਜਵਾਬ ਦੇਣਗੇ। ਸੀਨੀਅਰ ਭਾਜਪਾ ਨੇਤਾ ਨਿਸ਼ੀਕਾਂਤ ਦੂਬੇ, ਪੀ.ਪੀ. ਚੌਧਰੀ, ਅਭਿਜੀਤ ਗੰਗੋਪਾਧਿਆਏ ਅਤੇ ਸੰਜੇ ਜੈਸਵਾਲ ਦੇ ਇਨ੍ਹਾਂ ਦੋ ਦਿਨਾਂ ਬਹਿਸ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਾਂਗਰਸ ਵਲੋਂ 10 ਨੇਤਾ ਹਿੱਸਾ ਲੈਣਗੇ।
;
;
;
;
;
;
;
;
;