ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ ਵੰਦੇ ਮਾਤਰਮ ਨੂੰ ਬਣਾਇਆ ਸੀ ਆਪਣਾ ਨਾਅਰਾ -ਮਲਿਕਾਅਰੁਜਨ ਖੜਗੇ
ਨਵੀਂ ਦਿੱਲੀ, 9 ਦਸੰਬਰ- 'ਵੰਦੇ ਮਾਤਰਮ' 'ਤੇ ਬਹਿਸ ਦੌਰਾਨ ਰਾਜ ਸਭਾ ਵਿਚ ਬੋਲਦੇ ਹੋਏ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, ".ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ 'ਵੰਦੇ ਮਾਤਰਮ' ਨੂੰ ਇਕ ਨਾਅਰਾ ਬਣਾਇਆ, ਤੁਹਾਡਾ ਇਤਿਹਾਸ ਰਿਹਾ ਹੈ ਕਿ ਤੁਸੀਂ ਹਮੇਸ਼ਾ ਆਜ਼ਾਦੀ ਸੰਗਰਾਮ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਵਿਰੁੱਧ ਰਹੇ ਹੋ..."
ਇਸ ਮੌਕੇ 'ਵੰਦੇ ਮਾਤਰਮ' 'ਤੇ ਬਹਿਸ ਦੌਰਾਨ ਬੋਲਦਿਆਂ ਖੜਗੇ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਜਵਾਹਰ ਲਾਲ ਨਹਿਰੂ ਦਾ ਅਪਮਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਂਦੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਜਿਹਾ ਹੀ ਕਰਦੇ ਹਨ।" ਮਲਿਕਾਰਜੁਨ ਖੜਗੇ ਨੇ ਕਿਹਾ, "... ਨਹਿਰੂ ਜੀ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ, ਸਰਦਾਰ ਪਟੇਲ, ਗੋਵਿੰਦ ਵੱਲਭ ਪੰਤ ਜੀ ਸਮੇਤ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਇਕ ਮਤਾ ਪਾਸ ਕੀਤਾ ਸੀ, ਜਿਸ ਵਿਚ ਸਿਫ਼ਾਰਸ਼ ਕੀਤੀ ਗਈ ਸੀ ਕਿ ਜਿੱਥੇ ਵੀ ਰਾਸ਼ਟਰੀ ਸਮਾਗਮਾਂ ਵਿਚ ਵੰਦੇ ਮਾਤਰਮ ਗਾਇਆ ਜਾਂਦਾ ਹੈ, ਉੱਥੇ ਸਿਰਫ਼ ਪਹਿਲੀਆਂ ਦੋ ਆਇਤਾਂ ਹੀ ਗਾਈਆਂ ਜਾਣ... ਕੀ ਨਹਿਰੂ ਜੀ ਕਾਂਗਰਸ ਵਰਕਿੰਗ ਕਮੇਟੀ ਵਿਚ ਮੌਜੂਦ ਸਨ? ਤੁਸੀਂ ਉਨ੍ਹਾਂ ਸਾਰੇ ਸੀਨੀਅਰ ਆਗੂਆਂ ਦਾ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਇਕੱਠੇ ਫੈਸਲਾ ਲਿਆ ਸੀ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਹਿਰੂ ਜੀ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹਨ?..
;
;
;
;
;
;
;
;
;