ਨਵਜੋਤ ਕੌਰ ਸਿੱਧੂ ਦਾ ਇਕ ਹੋਰ ਤਿੱਖਾ ਬਿਆਨ, ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ
ਚੰਡੀਗੜ੍ਹ, 10 ਦਸੰਬਰ- ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋੰ ਬਾਅਦ ਲੰਘੇ ਦਿਨ ਉਨ੍ਹਾਂ ਨੂੰ ਕਾਂਗਰਸ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਫਿਰ ਉਨ੍ਹਾਂ ਦਾ ਇਕ ਹੋਰ ਵੱਡਾ ਬਿਆਨ ਆਇਆ ਹੈ। ਸਿੱਧੂ ਨੇ ਕਿਹਾ ਹੈ ਕਿ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਪ੍ਰਧਾਨ ਨੇ ਉਨ੍ਹਾਂ ਨੂੰ ਜੋ ਲੀਗਲ ਨੋਟਿਸ ਭੇਜਿਆ ਹੈ, ਐਦਾਂ ਦੇ ਨੋਟਿਸ ਬਹੁਤ ਆਉਂਦੇ ਹਨ। ਜਿਨ੍ਹਾਂ ਦੀ ਕੋਈ ਮਾਨਤਾ ਨਹੀਂ ਹੈ। ਮੈਡਮ ਸਿੱਧੂ ਨੇ ਇਹ ਵੀ ਕਿਹਾ ਕਿ ਰੰਧਾਵਾ ਨੇ ਰਾਜਸਥਾਨ ਵਿਚ ਪੈਸੇ ਲੈ ਕੇ ਟਿਕਟਾਂ ਵੰਡੀਆਂ। ਸਿੱਧੂ ਨੇ ਕਿਹਾ ਕਿ ਰੰਧਾਵਾ ਆਪਣੀ ਪਤਨੀ ਤੱਕ ਨੂੰ ਤਾਂ ਜਿਤਾ ਨਹੀਂ ਸਕੇ। ਕਾਂਗਰਸ ਵਿਚੋਂ ਮੁਅੱਤਲ ਕੀਤੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਬਿਕਰਮ ਮਜੀਠੀਆ ਨੂੰ ਵੀ ਮਿਲੇ ਹਨ ਤੇ ਮਜੀਠੀਆ ਕਾੰਗਰਸੀਆਂ ਦੇ ਸੰਪਰਕ ਵਿਚ ਹਨ।
ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਅਧਿਕਾਰੀਂਆਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕੁਝ ਭ੍ਰਿਸ਼ਟ ਲੋਕ ਹਨ, ਸਾਡੀਆੰ ਵੀ ਕੁਝ ਸ਼ਰਤਾਂ ਹਨ, ਅਸੀਂ ਭ੍ਰਿਸ਼ਟ ਲੋਕਾਂ ਦਾ ਸਾਥ ਨਹੀਂ ਦਿੰਦੇ।
;
;
;
;
;
;
;
;
;